ਕਾਂਗਰਸ ਨੇ ਪੰਜਾਬ ਦੇ ਇੰਚਾਰਜ ਬਦਲੇ

ਕਾਂਗਰਸ ਵੱਲੋਂ ਅੱਜ ਵੱਡਾ ਫੇਰ ਬਦਲ ਕੀਤਾ ਗਿਆ ਹੈ ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਜਰਨਲ ਸਕੱਤਰ ਤੇ ਸਕੱਤਰ ਇਨਚਾਰਜ ਲਾਏ ਗਏ ਹਨ। ਇਸ ਤਹਿਤ ਜਿੱਥੇ ਪੰਜਾਬ ਦੇ ਵਿਧਾਇਕ ਪ੍ਰਗਟ ਸਿੰਘ ਨੂੰ ਜੰਮੂ ਕਸ਼ਮੀਰ ਦੇ ਇਨਚਾਰਜ ਵਰਜੋ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਉੱਥੇ ਪੰਜਾਬ ਦੇ ਇੰਚਾਰਜ ਵੀ ਬਦਲੇ ਗਏ ਹਨ। ਹੁਣ ਮੱਧ ਪ੍ਰਦੇਸ਼ ਦੇ ਮਿਸ ਹੀਨਾ ਕਾਵਰੇ ਤੇ ਮੁੰਬਈ ਦੇ ਸੂਰਜ ਠਾਕਰ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਿਨਾ ਕਾਵਰੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ ਹਨ ਜਦੋਂ ਕਿ ਸੂਰਜ ਠਾਕਰ ਯੂਥ ਕਾਂਗਰਸ ਮੁੰਬਈ ਦੇ ਪ੍ਰਧਾਨ ਰਹਿ ਚੁੱਕੇ ਹਨ।

CATEGORIES
Share This

COMMENTS

Wordpress (0)
Disqus ( )
Translate