ਵਿਸ਼ਵ ਬਾਇਸਾਇਕਲ ਦਿਵਸ ਦੇ ਸਬੰਧ ਵਿੱਚ 2 ਜੂਨ ਸਾਇਕਲ ਰੈਲੀ ਦਾ ਕੀਤਾ ਜਾਵੇਗਾ ਆਯੋਜਨ

ਤੰਦਰੁਸਤ ਰਹਿਣ ਲਈ ਸਰੀਰਕ ਕਸਰਤ ਜਰੂਰੀ : ਡਾ. ਰੰਜੂ ਸਿੰਗਲਾ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ 1 ਜੂਨ
ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਇਸ ਸਬੰਧ ਵਿਚ ਸਿਹਤ ਵਿਭਾਗ ਵਲੋਂ ਵਿਸ਼ਵ ਬਾਇਸਾਇਕਲ ਦਿਵਸ ਤੇ ਸਮਾਜ ਨੂੰ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਦਾ ਸੁਨੇਹਾ ਦੇਣ ਲਈ 2 ਜੂਨ 2023 ਨੂੰ ਸਾਇਕਲ ਰੈਲੀ ਕੱਢੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਆਪਣੇ ਦਫਤਰ ਵਿੱਚ ਕੰਮ ਕਰਦੇ ਸਮੂਹ ਸਟਾਫ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾ ਨੂੰ ਇਸ ਰੈਲ਼ੀ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।
ਉਹਨਾਂ ਦੱਸਿਆ ਕਿ ਸਾਡੇ ਦੇਸ਼ ਵਿਚ 63 ਪ੍ਰਤੀਸ਼ਤ ਤੋਂ ਜਿਆਦਾ ਮੌਤਾਂ ਗੈਰ ਸੰਚਾਰੀ ਰੋਗਾਂ ਕਾਰਨ ਹੋ ਰਹੀਆਂ ਹਨ ਅਤੇ ਜਿਆਦਾਤਰ ਗੈਰ ਸੰਚਾਰੀ ਰੋਗ ਸਰੀਰਕ ਕਸਰਤ ਨਾ ਕਰਨ ਕਰਕੇ, ਤੰਬਾਕੂ ਦੀ ਵਰਤੋਂ, ਸ਼ਰਾਬ ਦੀ ਵਰਤੋਂ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਦੂਸ਼ਿਤ ਹਵਾ ਕਾਰਨ ਹੋ ਰਹੇ ਹਨ। ਇਸ ਲਈ ਸਿਹਤ ਵਿਭਾਗ ਵੱਲੋਂ ਵਿਸ਼ਵ ਬਾਇਸਾਇਕਲ ਦਿਵਸ ਦੇ ਸਬੰਧ ਵਿਚ ਲੋਕਾਂ ਨੂੰ ਸਰੀਰਕ ਕਸਰਤ ਕਰਨ ਲਈ ਉਤਸ਼ਾਹਿਤ ਕਰਨ ਲਈ ਇਕ ਸਾਇਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਹ ਸਾਇਕਲ ਰੈਲੀ ਮਾਸਟਰਜ਼ ਸਾਇਕਲ ਸਟੋਰ, ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਅਤੇ ਫਰੀਕੀ ਰਾਇਡਰਜ਼ ਕਲੱਬ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ 2 ਜੂਨ 2023 ਨੂੰ ਕੱਢੀ ਜਾ ਰਹੀ ਹੈ ।ਇਹ ਸਾਇਕਲ ਰੈਲੀ ਸਵੇਰੇ 7.30 ਵਜੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਸ਼ੁਰੂ ਹੋ ਕੇ ਬਠਿੰਡਾ ਰੋਡ, ਕੋਟਕਪੂਰਾ ਰੋਡ ਬਾਇਪਾਸ ਅਤੇ ਕੋਟਕਪੂਰਾ ਰੋਡ ਹੋ ਕੇ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਖਤਮ ਹੋਵੇਗੀ। ਇਸ ਰੈਲ਼ੀ ਦਾ ਮਕਸਦ ਲੋਕਾਂ ਨੂੰ ਗੈਰ ਸੰਚਾਰੀ ਰੋਗ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ, ਦਿਲ/ਦਿਮਾਗ ਦਾ ਦੌਰਾ ਆਦਿ ਸਬੰਧੀ ਜਾਗਰੁਕ ਕਰਨਾ ਹੈ ।ਉਨ੍ਹਾ ਸ਼ਹਿਰ ਨਿਵਾਸੀਆਂ ਅਪੀਲ ਕੀਤੀ ਕਿ ਉਹ ਇਸ ਰੈਲੀ ਵਿਚ ਵੱਧ ਤੋਂ ਵੱਧ ਹਿੱਸਾ ਲੈਣ। ਸਾਇਕਲ ਰੈਲੀ ਦੀ ਐਂਟਰੀ ਮੁਫਤ ਹੋਵੇਗੀ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਦੁਪਿੰਦਰ ਕੁਮਾਰ ਜਿਲ੍ਹਾ ਸਿਹਤ ਅਫਸਰ, ਮਨਪ੍ਰੀਤ ਕੌਰ, ਸਤਵੀਰ ਕੌਰ, ਰੁਪਿੰਦਰ ਕੌਰ ਸੁਪਰਡੈਂਟ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਦੀਪਕ ਕੁਮਾਰ ਡੀ.ਪੀ.ਐਮ. ਅਤੇ ਦਫਤਰ ਸਿਵਲ ਸਰਜਨ ਦਾ ਸਮੂਹ ਸਟਾਫ ਹਾਜ਼ਰ ਸਨ।


