ਮੋਹਾਲੀ ਪੁਲਿਸ ਨੇ ਚੋਰੀ ਅਤੇ ਸਨੈਚਿੰਗ ਕਰਨ ਵਾਲ਼ੇ ਦੋ ਦੋਸ਼ੀ ਕੀਤੇ ਗ੍ਰਿਫਤਾਰ

04 ਮੋਟਰਸਾਈਕਲ ਅਤੇ 04 ਮੋਬਾਇਲ ਫੋਨ ਬ੍ਰਾਮਦ ਕੀਤੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਕਤੂਬਰ 2025:

   ਸ਼੍ਰੀ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ), ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ (ਅਪਰੇਸ਼ਨ), ਸ਼੍ਰੀ ਜਤਿੰਦਰ ਸਿੰਘ ਚੌਹਾਨ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸਨੈਚ ਕੀਤੇ 04 ਮੋਬਾਇਲ ਫੋਨ ਅਤੇ ਚੋਰੀ ਕੀਤੇ 04 ਮੋਟਰਸਾਈਕਲ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।

                           ਮਿਤੀ 24-10-2025 ਨੂੰ ਸੀਮਾ ਖੰਨਾ ਪਤਨੀ ਲੇਟ ਵਿਮਲ ਖੰਨਾ ਵਾਸੀ ਫਲੈਟ ਨੰ: 169/5 ਐਸ.ਬੀ.ਪੀ. ਹੋਮਜ ਐਕਸਟੈਂਨਸ਼ਨ-03 ਸੈਕਟਰ-126 ਖਰੜ ਦੇ ਬਿਆਨਾਂ ਦੇ ਅਧਾਰ ਤੇ 02 ਨਾ-ਮਾਲੂਮ ਮੋਟਰਸਾਈਕਲ ਸਵਾਰਾਂ ਵਿਰੁੱਧ ਮੁਕੱਦਮਾ ਨੰ: 383 ਮਿਤੀ 24-10-2025 ਅ/ਧ 304, 303(2), 317(2), 3(5), BNS ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 17-10-2025 ਨੂੰ ਸ਼ਾਮ ਸਮੇਂ ਉਹ ਆਪਣੇ ਕੰਮਕਾਰ ਤੋਂ ਵਾਪਸ ਆ ਕੇ ਸੋਸਾਇਟੀ ਦੀ ਪਾਰਕਿੰਗ ਵਿੱਚ ਆਪਣੀ ਐਕਟਿਵਾ ਖੜੀ ਕਰ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਪਾਸੋਂ ਉਸਦਾ ਪਰਸ ਖੋਹ ਲਿਆ ਗਿਆ ਸੀ ਅਤੇ ਖੋਹ ਕਰਨ ਵਾਲ਼ੇ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਗਏ ਸਨ। ਜਿਸ ਵਿੱਚ ਮੁਦੱਈ ਦਾ ਮੋਬਾਇਲ ਫੋਨ, ਨਗਦੀ ਅਤੇ ਕੁੱਝ ਆਈ.ਡੀਜ. ਸਨ। ਜੋ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ਼ ਕਾਰਵਾਈ ਕਰਦੇ ਹੋਏ ਨਿਮਨਲਿਖਤ ਦੋਸ਼ੀਆਂਨ ਨੂੰ ਨਾਮਜਦ ਕਰਕੇ ਨੇੜੇ ਭਗਤਘਾਟ ਖਰੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ।

ਬ੍ਰਾਮਦਗੀ ਦਾ ਵੇਰਵਾ:-

04 ਚੋਰੀ ਕੀਤੇ ਮੋਟਰਸਾਈਕਲ (03 ਮੋਟਰਸਾਈਕਲ ਮਾਰਕਾ ਸਪਲੈਂਡਰ ਅਤੇ 01 ਮੋਟਰਸਾਈਕਲ ਮਾਰਕਾ ਬਜਾਜ ਪਲਸਰ)

04 ਖੋਹ ਕੀਤੇ ਮੋਬਾਇਲ ਫੋਨ (02 ਫੋਨ ਮਾਰਕਾ ਵੀਵੋ, 01 ਓਪੋ ਫੋਨ ਅਤੇ 01 ਸੈਮਸੰਗ ਫੋਨ)

ਪੁੱਛਗਿੱਛ ਦੋਸ਼ੀ:-

1. ਦੋਸ਼ੀ ਗੁਰਭੇਜ ਸਿੰਘ ਉਰਫ ਗੁਰੀ ਉਰਫ ਵਿਪਨ ਪੁੱਤਰ ਛਿੰਦਾ ਸਿੰਘ ਵਾਸੀ ਪਿੰਡ ਢਿੰਪਾ ਵਾਲ਼ੀ ਥਾਣਾ ਅਰਨੀਵਾਲ਼ਾ, ਜਿਲਾ ਫਾਜਿਲਕਾ ਹਾਲ ਵਾਸੀ ਕਮਰਾ ਨੰ: 5 ਰਾਜ ਕੰਪਲੈਕਸ ਬਲੌਂਗੀ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ 23 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਵੀ ਕਾਰ ਖੋਹ ਸਬੰਧੀ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ
    ਮੁਕੱਦਮਾ ਨੰ: 172/2024 ਦਰਜ ਰਜਿਸਟਰ ਹੈ।

2. ਦੋਸ਼ੀ ਸੀਰਤ ਕੁਮਾਰ ਪੁੱਤਰ ਬਵਨੇਸ਼ ਕੁਮਾਰ ਵਾਸੀ ਮਕਾਨ ਨੰ: 373 ਝਗੜਾ ਕਲੋਨੀ ਨੇੜੇ ਕਲੋਨੀ ਸ਼ਾਹਬਾਦ, ਥਾਣਾ ਸ਼ਾਹਬਾਦ, ਜਿਲਾ ਕੁਰੂਕਸ਼ੇਤਰ ਹਰਿਆਣਾ ਹਾਲ ਵਾਸੀ ਕਮਰਾ ਨੰ: 7 ਰਾਜ ਕੰਪਲੈਕਸ ਬਲੌਂਗੀ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ 24 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨਮੈਰਿਡ ਹੈ।

ਦੋਸ਼ੀਆਂ ਵੱਲੋਂ ਉਕਤ ਵਾਰਦਾਤ ਤੋਂ ਇਲਾਵਾ ਕੀਤੀਆਂ ਵਾਰਦਾਤਾ ਦਾ ਵੇਰਵਾ:-

1. ਦੋਸ਼ੀਆਂ ਵੱਲੋਂ ਨੇੜੇ ਪਾਰਕ ਸੰਨੀ ਇੰਨਕਲੇਵ ਵਿੱਚ ਇੱਕ ਘਰ ਦੀ ਬਾਲਕੋਨੀ ਵਿੱਚ ਬੈਠੇ ਬਜੁਰਗ ਵਿਅਕਤੀ ਪਾਸੋਂ ਇੱਕ ਫੋਨ ਖੋਹ ਕੀਤਾ ਗਿਆ ਸੀ।

2. ਦੋਸ਼ੀਆਂ ਵੱਲੋਂ ਸ਼ਿਵਾਲਿਕ ਵਿਹਾਰ ਜੀਰਕਪੁਰ ਦੇ ਫਲੈਟਾਂ ਦੀ ਪਾਰਕਿੰਗ ਵਿੱਚ ਇੱਕ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ।
3. ਫਿਰ ਦੋਸ਼ੀਆਂ ਵੱਲੋਂ ਨੇੜੇ ਨਾਗਪਾਲ ਜਿਊਲਰਜ ਪਿੰਡ ਕੁੰਬੜਾ ਤੋਂ ਇੱਕ ਪੰਜਾਬ ਨੰਬਰ ਸਪਲੈਂਡਰ ਮੋਟਰਸਾਈਕਲ ਚੋਰੀ ਕੀਤਾ ਗਿਆ
    ਸੀ।
4. ਦੋਸ਼ੀਆਂ ਵੱਲੋਂ ਇੱਕ ਮੋਟਰਸਾਈਕਲ ਮਾਰਕਾ ਪਲਸਰ ਜੋ ਕਿ ਬੈਸਟੈੱਕ ਮਾਲ ਦੀ ਬੈਕਸਾਈਡ ਰਿਹਾਇਸ਼ੀ ਮਕਾਨਾਂ ਵਿੱਚੋ ਦਿੱਲੀ ਨੰਬਰ
    ਪਲਸਰ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ।
5. ਫਿਰ ਦੋਸ਼ੀਆਂ ਨੇ ਐਮ.ਐਸ. ਇੰਨਕਲੇਵ ਢਕੌਲੀ ਵਿੱਚੋਂ ਇੱਕ ਹਰਿਆਣਾ ਨੰਬਰ ਸਪਲੈਂਡਰ ਮੋਟਰਸਾਈਕਲ ਦਾ ਲੌਕ ਤੋਂੜਕੇ ਚੋਰੀ ਕੀਤਾ
    ਸੀ।
6. ਦੋਸ਼ੀਆਂ ਵੱਲੋਂ ਨੇੜੇ ਜਲਵਾਯੂ ਟਾਵਰ ਸੰਨੀ ਇੰਨਕਲੇਵ ਦੇ ਨੇੜੇ ਤੋਂ ਇੱਕ ਐਕਟਿਵਾ ਸਵਾਰ ਲੇਡੀ ਪਾਸੋਂ ਉਸਦਾ ਪਰਸ, ਮੋਬਾਇਲ ਫੋਨ
     ਖੋਹ ਕੀਤਾ ਗਿਆ ਸੀ।
7. ਇਸੇ ਤਰਾਂ ਦੋਸ਼ੀਆਂ ਵੱਲੋਂ ਸੀ.ਪੀ. ਮਾਲ ਸੈਕਟਰ-67 ਮੋਹਾਲ਼ੀ ਪਾਸ ਪੈਦਲ ਜਾ ਰਹੀ ਲੇਡੀ ਪਾਸੋਂ ਇੱਕ ਪਰਸ ਖੋਹ ਕੀਤਾ ਸੀ। ਜਿਸ ਵਿੱਚ ਦੋਸ਼ੀਆਂਨ ਨੂੰ ਉਸਦਾ ਲੇਡੀ ਦਾ ਫੋਨ ਅਤੇ ਪੈਸੇ ਮਿਲ਼ੇ ਸਨ।
8. ਫਿਰ ਦੋਸ਼ੀਆਂ ਵੱਲੋਂ ਨੇੜੇ ਗੁਰੁਦੁਆਰਾ ਸਾਹਿਬ ਗੇਟ ਨੰ: 2 ਇੱਕ ਪੀ.ਜੀ. ਦੇ ਥੱਲੇ ਤੋਂ ਇੱਕ ਹਿਮਾਚਲ ਨੰਬਰ ਸਪਲੈਂਡਰ ਮੋਟਰਸਾਈਕਲ
    ਰੰਗ ਕਾਲ਼ਾ ਲੌਕ ਤੋੜਕੇ ਚੋਰੀ ਕੀਤਾ ਗਿਆ ਸੀ।  

                         ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਦੋਸ਼ੀ ਰਾਜ ਕੰਪਲੈਕਸ ਬਲੌਂਗੀ ਪੀ.ਜੀ. ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿ ਰਹੇ ਹਨ। ਜੋ ਦੋਨੋ ਦੋਸ਼ੀ ਸਨੈਚ ਖੋਹ ਦੀਆਂ ਵਾਰਦਾਤਾਂ ਤੋਂ ਇਲਾਵਾ ਮੋਟਰਸਾਈਕਲ ਵੀ ਚੋਰੀ ਕਰਦੇ ਸਨ। ਜੋ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀਆਂ ਪਾਸੋਂ ਹੋਰ ਵੀ ਫੋਨ ਅਤੇ ਮੋਟਰਸਾਈਕਲ ਬ੍ਰਾਮਦ ਕੀਤੇ ਜਾ ਰਹੇ ਹਨ

CATEGORIES
TAGS
Share This

COMMENTS

Wordpress (0)
Disqus ( )
Translate