ਪੀ.ਏ.ਯੂ. ਦੇ ਵਿਦਿਆਰਥੀ ਨੇ ਰਾਸ਼ਟਰੀ ਭੋਜਨ ਉਤਸਵ ਵਿਚ ਸਰਵੋਤਮ ਪੇਪਰ ਪੇਸ਼ਕਾਰੀ ਇਨਾਮ ਜਿੱਤਿਆ
ਲੁਧਿਆਣਾ 24 ਅਕਤੂਬਰ।ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਵਿਚ ਐੱਮ ਐੱਸ ਸੀ ਦੇ ਵਿਦਿਆਰਥੀ ਸ਼੍ਰੀ ਪ੍ਰਤੀਕ ਸ਼ਰਮਾ ਨੇ ਬੀਤੇ ਦਿਨੀਂ ਰਾਸ਼ਟਰੀ ਭੋਜਨ ਕੰਨਵੈਨਸ਼ਨ ਵਿਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਇਨਾਮ ਜਿੱਤਿਆ ਹੈ| ਇਹ ਇਕੱਤਰਤਾ ਬੀਤੇ ਦਿਨੀਂ ਸੰਗਰੂਰ ਦੇ ਸੰਤ ਲੋਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ ਵਿਚ ਕਰਵਾਈ ਗਈ ਸੀ| ਪ੍ਰਤੀਕ ਸ਼ਰਮਾ ਨੇ ਭਵਿੱਖ ਲਈ ਤਿਆਰ ਭੋਜਨ ਪ੍ਰਬੰਧ ਵਰਗ ਵਿਚ ਪਹਿਲਾ ਇਨਾਮ ਜਿੱਤਿਆ| ਇਸ ਦੌਰਾਨ ਉਹਨਾਂ ਨੇ ਪੋਸ਼ਣ ਸੁਰੱਖਿਆ ਸੰਬੰਧੀ ਆਪਣੀ ਖੋਜ ਦੀਆਂ ਲੱਭਤਾਂ ਪੇਸ਼ ਕੀਤੀਆਂ| ਜ਼ਿਕਰਯੋਗ ਹੈ ਕਿ ਸ਼੍ਰੀ ਪ੍ਰਤੀਕ ਸ਼ਰਮਾ ਦੇ ਨਿਗਰਾਨ ਸਬਜ਼ੀ ਵਿਗਿਆਨੀ ਡਾ. ਹੀਰਾ ਸਿੰਘ ਹਨ| ਇਸ ਵਿਦਿਆਰਥੀ ਨੇ ਪਾਲਕ ਦੇ ਜਰਮਪਲਾਜ਼ਮ ਅਤੇ ਪੋਸ਼ਕ ਤੱਤਾਂ ਦੀ ਪਛਾਣ ਸੰਬੰਧੀ ਪੇਪਰ ਪੇਸ਼ ਕੀਤਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਨੇ ਪ੍ਰਤੀਕ ਸ਼ਰਮਾ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|



