ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ : ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਦੇ ਖਿਡਾਰੀ ਜੇਤੂ
–ਲਖਵਿੰਦਰ ਸਿੰਘ ਨੇ ਟ੍ਰਿਪਲ ਜੰਪ ਵਿੱਚ ਹਾਸਿਲ ਕੀਤਾ ਗੋਲਡ ਮੈਡਲ
ਬਰਨਾਲਾ, 15 ਅਕਤੂਬਰ
69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ–ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਵਿੱਚ ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ ਅਤੇ 2 ਕਾਂਸੀ ਦੇ ਤਗਮੇ ਜਿੱਤੇ ।
ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਮੈਡਲ ਪਾ ਕੇ ਸਨਮਾਨ ਕੀਤਾ ਗਿਆ। ਸਕੂਲ ਮੁਖੀ ਰਘੁਵੀਰ ਸਿੰਘ ਅਤੇ ਸਮੂਹ ਸਟਾਫ਼ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਡੀ.ਪੀ.ਈ. ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ ਵਿੱਚੋਂ ਅੰਡਰ 17 ਸਾਲ (ਲੜਕੇ) ਦੇ ਟ੍ਰਿਪਲ ਜੰਪ ਈਵੈਂਟ ਵਿੱਚ ਲਖਵਿੰਦਰ ਸਿੰਘ ਨੇ ਸੋਨ ਤਗਮਾ ਹਾਸਿਲ ਕੀਤਾ ਹੈ। ਜਦ ਕਿ ਅੰਡਰ 17 ਸਾਲ (ਲੜਕੀਆਂ) ਦੇ ਟ੍ਰਿਪਲ ਜੰਪ ਵਿੱਚੋਂ ਹਰਮਨਜੋਤ ਨੇ ਕਾਂਸੀ ਦਾ ਤਗਮਾ ਅਤੇ ਅੰਡਰ 17 ਸਾਲ (ਲੜਕੇ) ਦੇ ਜੈਵਲਿਨ ਥ੍ਰੋ ਵਿੱਚੋਂ ਟਿੰਕੂ ਸਿੰਘ ਨੇ ਵੀ ਕਾਂਸੀ ਦਾ ਤਗਮਾ ਹਾਸਿਲ ਕੀਤਾ ਹੈ।
ਇਸ ਮੌਕੇ ਸਕੂਲ ਮੁਖੀ ਰਘੁਵੀਰ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਚਿਰਜੋਤ ਸਿੰਘ ਅਤੇ ਹਰਜੀਤ ਸਿੰਘ ਜੋਗਾ ਸਮੇਤ ਸਮੂਹ ਵਿਦਿਆਰਥੀ ਮੌਜੂਦ ਸਨ।



