ਮਾਸਟਰ ਕੇਡਰ ਯੂਨੀਅਨ 26 ਅਕਤੂਬਰ ਨੂੰ ਤਰਨ ਤਾਰਨ ਵਿਖੇ ਕਰੇਗਾ ਮਹਾਂ ਰੋਸ ਰੈਲੀ
ਮਾਮਲਾ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਤੇ ਪ੍ਮੋਸ਼ਨਾ ਨੂੰ ਅੱਖੋਂ ਪਰੋਖੇ ਕਰਨ ਦਾ
- ਪੰਜਾਬ ਦੀ ਸਿਰਮੌਰ ਜਥੇਬਦੀ ਮਾਸਟਰ ਕੇਡਰ ਯੂਨੀਅਨ ਇਕਾਈ ਫਾਜਿਲਕਾ ਦੇ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸੱਭਰਵਾਲ ਸਟੇਟ ਕਮੇਟੀ ਮੈਬਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 12/10/ 25 ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਉਪ ਪ੍ਰਧਾਨ ਜਗਜੀਤ ਸਿੰਘ, ਸਰਪਰਸਤ ਹਰਭਜਨ ਸਿੰਘ, ਵਿੱਤ ਸਕੱਤਰ ਰਮਣ ਕੁਮਾਰ ,ਸਕੱਤਰ ਜਨਰਲ ਅਰਜਿੰਦਰ ਕਲੇਰ ,ਫਾਊਂਡਰ ਮੈਂਬਰੀ ਗੁਰਪ੍ਰੀਤ ਸਿੰਘ ਰਿਆੜ ,ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੁੱਲਰ, ਦਿਲਜੀਤ ਸਿੰਘ ਸਬਰਵਾਲ, ਬਲਜਿੰਦਰ ਸਿੰਘ ਸ਼ਾਂਤਪੁਰੀ ,ਸੁਖਰਾਜ ਸਿੰਘ ਬੁੱਟਰ ਦੀ ਸਾਂਝੀ ਅਗਵਾਈ ਹੇਠ ਜਿਮਨੀ ਚੋਣ ਹਲਕਾ ਤਰਨ ਤਾਰਨ ਵਿਖੇ ਹੋਈ । ਮੀਟਿੰਗ ਵਿੱਚ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਫਾਜਿਲਕਾ ,ਜ਼ਿਲਾ ਜਨਰਲ ਸਕੱਤਰ ਤਰਨ ਤਾਰਨ ਸੁਖਦੇਵ ਰਾਜ ,ਜਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਸੁਖਰਾਜ ਬੁੱਟਰ ,ਜ਼ਿਲਾ ਪ੍ਰਧਾਨ ਰੋਪੜ ਪ੍ਰਿਤਪਾਲ ਸਿੰਘ ਰਾਣਾ ,ਸਟੇਟ ਕਮੇਟੀ ਮੈਂਬਰ ਪਠਾਨਕੋਟ ਰਕੇਸ਼ ਮਹਾਜਨ, ਜ਼ਿਲਾ ਪ੍ਰਧਾਨ ਗੁਰਦਾਸਪੁਰ ਇੰਦਰਪਾਲ ਸਿੰਘ, ਮੀਡੀਆ ਕੋਆਰਡੀਨੇਟਰ ਅਮਨਦੀਪ ਸਿੰਘ ਮੋਗਾ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਵਿਤੀ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ, ਬਹਾਲੀ ,ਡੀਏ ਦੀਆਂ ਬਕਾਇਆ ਕਿਸ਼ਤਾਂ, ਪੇਂਡੂ ਭੱਤਾ ਬਾਰਡਰ ਅਲਾਉਂਸ ,ਏ ਸੀ ਪੀ ਆਦਿ ਨੂੰ ਲੰਮੇ ਸਮੇਂ ਤੋਂ ਸਿਰੇ ਤੋਂ ਨਕਾਰਿਆ ਹੋਇਆ ਹੈ ਅਤੇ ਹਮੇਸ਼ਾ ਹੀ ਜਿਮਨੀ ਚੋਣ ਤੋਂ ਪਹਿਲਾਂ ਮੀਟਿੰਗਾਂ ਦੇ ਕੇ ਕਦੇ ਵੀ ਕਿਸੇ ਵੀ ਮੰਗ ਦੀ ਪੂਰਤੀ ਨਹੀਂ ਕੀਤੀ। ਹਮੇਸ਼ਾ ਹੀ ਮੁਲਾਜ਼ਮ ਵਰਗ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ 26 ਅਕਤੂਬਰ ਨੂੰ ਜਿਮਣੀ ਚੋਣ ਹਲਕਾ ਤਰਨ ਤਾਰਨ ਵਿਖੇ ਇੱਕ ਵਿਸ਼ਾ ਵਿਸ਼ਾਲ ਮਹਾ ਰੋਸ ਰੈਲੀ ਕਰੇਗੀ ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਦਾ ਇਕੱਠ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਤਰਨ ਤਾਰਨ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ। ਸਰਕਾਰ ਦਾ ਮੁਲਾਜ਼ਮਾ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ ਇਸ ਵਿਸ਼ਾਲ ਅਤੇ ਰੋਸ ਰੈਲੀ ਬਾਬਤ ਜ਼ਿਲ੍ਹਾ ਪ੍ਰਧਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਸਮੇਂ ਇਸ ਤੋਂ ਇਲਾਵਾ ਗੁਰਮੇਜ ਸਿੰਘ ਕਲੇਰ, ਰਮਨ ਗੁਰਦਾਸਪੁਰ ,ਸਟੇਟ ਕਮੇਟੀ ਮੈਂਬਰ ਮੋਗਾ ਗਗਨਦੀਪ ਸਿੰਘ ,ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਪੀਟਰ ,ਸਵਰਨ ਸਿੰਘ, ਗੁਰਪ੍ਰੀਤ ਸਿੰਘ ਲੁਧਿਆਣਾ ,ਰਾਜਵਿੰਦਰ ਸਿੰਘ ਲੁਧਿਆਣਾ ,ਗੁਰਜੀਤ ਸਿੰਘ, ਸੁਖਮੰਦਰ ਸਿੰਘ, ਨਵਦੀਪ ਸਿੰਘ ਸ੍ਰੀ ਮੁਕਤਸਰ ਸਾਹਿਬ ,ਪਵਨ ਫਾਜ਼ਿਲਕਾ ਲਾਲ ਚੰਦ ਫਾਜ਼ਲਕਾ, ਅਮਨ ਮਹਾਜਨ ਗੁਰਦਾਸਪੁਰ ,ਜਤਿੰਦਰ ਸਿੰਘ ,ਰਜਿੰਦਰ ਸਿੰਘ ,ਸਰੇਸ਼ ਕੁਮਾਰ, ਅਸ਼ਵਨੀ ਕੁਮਾਰ ,ਗੁਰਪ੍ਰੀਤ ਸਿੰਘ ਗੁਰਮੁਖ ਸਿੰਘ ,ਗੁਰਜਿੰਦਰ ਸਿੰਘ ਹਰਦੀਪ ਸਿੰਘ ,ਜਗਜੀਤ ਸਿੰਘ, ਰਾਜਪਾਲ ਸਿੰਘ ਆਦਿ ਹਾਜ਼ਰ ਸਨ ।

CATEGORIES ਪੰਜਾਬ
TAGS punjab news


