ਸਵੱਛਤਾ ਪਖਵਾੜਾ ਅਧੀਨ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਡ ਵੱਲੋਂ ਸੀ.ਐਚ.ਸੀ. ਕਰਤਾਰਪੁਰ ਵਿਖੇ ਰੁੱਖ ਲਗਾਏ ਗਏ


ਕਰਤਾਰਪੁਰ,

ਸਵੱਛਤਾ ਪਖਵਾੜਾ ਦੇ ਤਹਿਤ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਡ ਕਰਤਾਰਪੁਰ ਵੱਲੋਂ ਅੱਜ ਸੀ.ਐਚ.ਸੀ.ਕਰਤਾਰਪੁਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ।
ਇਸ ਮੌਕੇ ਪਾਵਰ ਗ੍ਰਿਡ ਟੀਮ ਵੱਲੋਂ ਕੁੜਾਦਾਨ (ਡਸਟਬਿਨ) ਅਤੇ ਜੂਟ ਦੇ ਥੈਲੇ ਵੀ ਵੰਡੇ ਗਏ ਤਾਂ ਜੋ ਲੋਕਾਂ ਨੂੰ ਸਫ਼ਾਈ ਤੇ ਵਾਤਾਵਰਣ ਮਿੱਤਰ ਤਰੀਕਿਆਂ ਵੱਲ ਪ੍ਰੇਰਿਤ ਕੀਤਾ ਜਾ ਸਕੇ।
ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਇਸ ਪਹਿਲਕਦਮੀ ਦੀ ਸਲਾਗਾ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਆਸ-ਪਾਸ ਦੇ ਇਲਾਕੇ ਨੂੰ ਸਾਫ਼ ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਮਿਲਜੁਲ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਡੀ.ਜੀ.ਐਮ. ਪਾਵਰ ਗ੍ਰਿਡ ਕਾਰਪੋਰੇਸ਼ਨ ਕਰਤਾਰਪੁਰ ਬਲਵਿੰਦਰ ਕੁਮਾਰ ਨੇ ਕਿਹਾ ਸੀ.ਐਚ.ਸੀ. ਕਰਤਾਰਪੁਰ ਦੇ ਸਟਾਫ ਮੈਂਬਰਾਂ ਨੇ ਭਾਗ ਲੈ ਕੇ ਸਾਫ਼-ਸੁਥਰੇ ਤੇ ਹਰੇ-ਭਰੇ ਵਾਤਾਵਰਣ ਲਈ ਆਪਣੀ ਵਚਨਬੱਧਤਾ ਦਿਖਾਈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਸਵੱਛ ਭਾਰਤ ਅਭਿਆਨ ਨੂੰ ਮਜ਼ਬੂਤ ਕਰਦੀਆਂ ਹਨ, ਸਗੋਂ ਵਾਤਾਵਰਣ ਸੰਭਾਲ ਵੱਲ ਵੀ ਮਹੱਤਵਪੂਰਨ ਕਦਮ ਹਨ।
ਇਸ ਮੌਕੇ ਡਾ ਜੈਕਸਨ, ਬੀ.ਈ.ਈ. ਰਾਕੇਸ਼ ਸਿੰਘ, ਪਾਵਰ ਗ੍ਰਿਡ ਕਾਰਪੋਰੇਸ਼ਨ ਤੋਂ ਪਰਮਜੀਤ ਸਿੰਘ ਸਹਾਇਕ ਪ੍ਰਬੰਧਕ, ਜੇ.ਈ. ਕਪਿਲ ਦੇਵ, ਸਿਹਤ ਇੰਸ. ਕੇਵਲ, ਰੋਕੀ ਆਦਿ ਮੌਕੇ ਤੇ ਮੌਜੂਦ ਸਨ

CATEGORIES
TAGS
Share This

COMMENTS

Wordpress (0)
Disqus ( )
Translate