ਫਾਜ਼ਿਲਕਾ ਡਵੀਜਨ ਦੇ 70859 ਪਰਿਵਾਰਾਂ ਨੂੰ ਮਿਲੀ ਪੰਜਾਬ ਸਰਕਾਰ ਦੀ ਜੀਰੋ ਬਿਲ ਗਾਰੰਟੀ ਦੀ ਸੌਗਾਤ—ਨਰਿੰਦਰ ਪਾਲ ਸਿੰਘ ਸਵਨਾ


ਫਾਜ਼ਿਲਕਾ, 24 ਮਈ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਘਰੇਲੂ ਬਿਜਲੀ ਖਪਤਕਾਰਾਂ ਨੂੰ 600 ਯੁਨਿਟ ਤੱਕ ਦੀ ਮੁਫਤ ਬਿਜਲੀ ਦੀ ਗਾਰੰਟੀ ਦੀ ਪੂਰਤੀ ਨਾਲ ਬਿਜਲੀ ਵੰਡ ਮੰਡਲ ਫਾਜ਼ਿਲਕਾ ਦੇ ਅਨੇਕਾ ਪਰਿਵਾਰਾਂ ਨੂੰ ਸੌਗਾਤ ਮਿਲੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਬਿਜਲੀ ਵੰਡ ਮੰਡਲ ਫਾਜ਼ਿਲਕਾ ਦੇ 70859 ਪਰਿਵਾਰਾਂ ਦਾ ਬਿਜਲੀ ਦਾ ਬਿਲ ਜੀਰੋ ਆਇਆ ਹੈ ਜਿਸ ਕਰਕੇ ਲੋਕ ਬਹੁਤ ਖੁਸ਼ ਨਜਰ ਆ ਰਹੇ ਹਨ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਜ਼ੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਦੀ ਤੇਜੀ ਨਾਲ ਪੈਰਵੀ ਕਰਦਿਆਂ ਪੂਰਤੀ  ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 600 ਯੁਨਿਟ ਮੁਫਤ ਬਿਜਲੀ ਦੀ ਸਹੂਲਤ ਮਿਲਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਇਸ ਸਹੂਲਤ ਦੌਰਾਨ ਕਿਸੇ ਵਿਸ਼ੇਸ਼ ਜਾਤੀ ਜਾਂ ਵਰਗ ਨੂੰ ਧਿਆਨ ਵਿਚ ਨਾ ਰੱਖ ਕੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ।
ਵਿਧਾਇਕ ਫਾਜ਼ਿਲਕਾ ਨੇ ਕਿਹਾ ਕਿ ਬਿਜਲੀ ਵੰਡ ਮੰਡਲ ਫਾਜ਼ਿਲਕਾ ਤੋਂ ਮਿਲੇ ਆਂਕੜਿਆਂ ਮੁਤਾਬਕ 70859 ਘਰੇਲੂ ਖਪਤਕਾਰਾਂ ਦਾ ਬਿਜਲੀ ਦਾ ਬਿਲ ਜੀਰੋ ਆਇਆ ਹੈ ਜ਼ੋ ਕਿ ਕੁੱਲ ਘਰੇਲੂ ਖਪਤਕਾਰਾਂ ਦਾ ਲਗਭਗ 96 ਫੀਸਦੀ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਸ਼ਹਿਰ ਦੇ ਕੁੱਲ 19455 ਖਪਤਕਾਰਾਂ ਵਿਚੋਂ 17539, ਫਾਜ਼ਿਲਕਾ ਸਬ ਅਰਬਨ ਵਿਖੇ 17838 ਖਪਤਕਾਰਾਂ ਵਿਚੋਂ 17356, ਫਾਜ਼ਿਲਕਾ ਅਧੀਨ ਪੈਂਦੀ ਲਾਧੂਕਾ ਸਬ ਡਵੀਜਨ ਦੇ 14126 ਘਰੇਲੂ ਖਪਤਕਾਰਾਂ ਵਿਚੋਂ 13809 ਅਤੇ ਖੂਈ ਖੇੜਾ ਸਬ ਡਵੀਜਨ ਦੇ 22637 ਖਪਤਕਾਰਾਂ ਵਿਚੋਂ 22155 ਖਪਤਕਾਰਾਂ ਦਾ ਬਿਜਲੀ ਦਾ ਬਿਲ ਜੀਰੋ ਆਇਆ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਵੀ ਕਾਫੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਮੌਜੂਦਾ ਸਰਕਾਰ ਵੱਲੋਂ ਪਖਪਾਤ ਤੋਂ ਉਪਰ ਉਠ ਕੇ ਹਰੇਕ ਵਰਗ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿਲ ਜੀਰੋ ਆਉਣ ਨਾਲ ਉਹ ਬਚੇ ਹੋਏ ਪੈਸੇ ਦੀ ਹੋਰ ਥਾਈ ਵਰਤੋਂ ਕਰ ਰਹੇ ਹਨ। ਉਹ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿੰਨਾ ਸਦਕਾ ਉਹ ਇਸ ਸੌਗਾਤ ਦਾ ਆਨੰਦ ਮਾਣ ਰਹੇ ਹਨ। ਸਰਕਾਰ ਵੱਲੋਂ ਪਹਿਲੇ ਸਾਲ ਅੰਦਰ ਜੀਰੋ ਬਿਲ ਦੀ ਗਾਰੰਟੀ ਨੂੰ ਪੂਰਾ ਕੀਤਾ ਹੈ

CATEGORIES
Share This

COMMENTS

Wordpress (0)
Disqus (0 )
Translate