ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੰਡਲ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਸਵੱਛਤਾ ਪਖਵਾੜਾ

ਅਬੋਹਰ 1ਅਕਤੂਬਰ । ਸਵੱਛ ਭਾਰਤ ਅਭਿਆਨ ਅਧੀਨ ਪੂਰੇ ਦੇਸ਼ ਵਿੱਚ ਮਿਤੀ 16 ਸਤੰਬਰ 2025 ਤੋਂ 30 ਸਤੰਬਰ 2025 ਤੱਕ ਮਨਾਏ ਜਾ ਰਹੇ ਸਵੱਛਤਾ ਪਖਵਾੜਾ ਤਹਿਤ ਅੱਜ ਮਿਤੀ 27 ਸਤੰਬਰ 2025 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਕੁੰਡਲ ਵਿਖੇ ਸਕੂਲ ਇੰਚਾਰਜ ਸ੍ਰੀਮਤੀ ਚਰਨਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਸਵੱਛਤਾ ਪਖਵਾੜਾ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੀ ਲੜੀ ਵਿੱਚ ਨੋਡਲ ਇੰਚਾਰਜ ਸ੍ਰੀ ਉਗਰਸੈਨ ਸਿਹਾਗ ਦੀ ਦੇਖ- ਰੇਖ ਅਤੇ ਸ੍ਰੀ ਦੀਪਕ ਕੁਮਾਰ, ਸ੍ਰੀ ਸੁਰਿੰਦਰ ਕੁਮਾਰ, ਸ਼੍ਰੀਮਤੀ ਅਮਨਦੀਪ ਕੌਰ ਅਤੇ ਬਾਕੀ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ਸਵੱਛਤਾ ਪਖਵਾੜੇ ਸਬੰਧੀ ਕਵਿਤਾ,ਲੇਖ ,ਸਲੋਗਨ ਰਾਈਟਿੰਗ ,ਪੈਂਟਿੰਗ ਅਤੇ ਡਿਬੇਟ ਮੁਕਾਬਲੇ ਕਰਵਾਏ ਗਏ ਅਤੇ ਇਹਨਾਂ ਮੁਕਾਬਲਿਆਂ ਸਬੰਧੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਵੱਧ ਚੜ ਕੇ ਭਾਗ ਲਿਆ। ਜਿਸ ਨਾਲ ਵਿਦਿਆਰਥੀ ਸਵੱਛਤਾ, ਚੰਗੀ ਸਿਹਤ ਅਤੇ ਆਲਾ ਦੁਆਲਾ ਸਾਫ ਰੱਖਣ ਸਬੰਧੀ ਜਾਗਰੂਕ ਹੋਏ। ਅਤੇ ਵਿਦਿਆਰਥੀਆਂ ਨੂੰ `ਚਲੋ ਜੀਤੇ ਹੈ ‘ ਡਾਕੂਮੈਂਟਰੀ ਫਿਲਮ ਦਿਖਾਈ ਗਈ।

CATEGORIES
Share This

COMMENTS

Wordpress (0)
Disqus ( )
Translate