ਜ਼ਿਲ੍ਹਾ ਫਾਜ਼ਿਲਕਾ ਦੇ 4 ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੇ ਕੀਤਾ ਸਿੱਖਿਆ ਸੰਸਥਾਵਾਂ ਦਾ ਇਕ ਰੋਜਾ ਦੌਰਾ
ਫਾਜ਼ਿਲਕਾ, 20 ਮਈ
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸੁਖਵੀਰ ਸਿੰਘ ਬੱਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਪੰਕਜ ਕੁਮਾਰ ਅੰਗੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਚਾਰ ਐਮੀਨੈਂਸ ਸਕੂਲਾਂ ਦੇ ਬੱਚਿਆਂ ਨੂੰ ਸਹੀ ਮਾਇਨਿਆਂ ਵਿਚ ਸਮੇਂ ਦੇ ਹਾਣ ਦੀ ਸਿੱਖਿਆ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਸਕੂਲ ਆਫ਼ ਐਮੀਨੈਂਸ ਦੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਤੋਂ ਜਾਣੂ ਕਰਵਾਉਣ ਲਈ ਇਕ ਰੋਜ਼ਾ ਟੂਰ ਪ੍ਰੋਗਰਾਮ ਰੱਖਿਆ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ ਸੁਖਵੀਰ ਸਿੰਘ ਬੱਲ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਅਫ਼ਸਰ ਸ੍ਰੀ ਪੰਕਜ ਕੁਮਾਰ ਅੰਗੀ ਨੇ ਦੱਸਿਆ ਕਿ ਸਟੱਡੀ ਟੂਰ ਪ੍ਰੋਗਰਾਮ ਅਧੀਨ ਫਾਜਿਲਕਾ ਦੇ 4 ਸਕੂਲ ਆਫ਼ ਐਮੀਨੈਸ ਦੇ ਵਿਦਿਆਰਥੀਆਂ ਨੂੰ ਨਾਮੀ ਸਿੱਖਿਆ ਸੰਸਥਾਵਾਂ ਦਾ ਇਕ ਰੋਜ਼ਾ ਦੌਰਾ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਅਤੇ ਅਗਾਂਹ-ਵਧੂ ਪ੍ਰੇਰਨਾ ਵੀ ਮਿਲੇਗੀ। ਵਿਦਿਆਰਥੀਆਂ ਨੂੰ ਜਿੰਨ੍ਹਾਂ ਸਿੱਖਿਆ ਸੰਸਥਾਵਾਂ ਦਾ ਅੱਜ ਦੌਰਾ ਕਰਵਾਇਆ ਗਿਆ ਉਨ੍ਹਾਂ ਵਿੱਚ ਡੀ.ਏ.ਵੀ ਕਾਲਜ ਅਬੋਹਰ ਡੀ.ਏ.ਵੀ ਕਾਲਜ ਜਲਾਲਾਬਾਦ ਅਤੇ ਸੰਤ ਕਬੀਰ ਪੋਲੀਟੈਕਨਿਕ ਫਾਜ਼ਿਲਕਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।
ਜਿਲ੍ਹਾ ਗਾਈਡੈਂਸ ਕੁਆਰਡੀਨੇਟਰ ਸ੍ਰੀ ਗੁਰਛਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ 26 ਮਈ 2023 ਨੂੰ ਮੁੜ ਇਕ ਦਿਨਾਂ ਦੌਰੇ ਉਤੇ ਨਾਮੀ ਉਦਯੋਗਿਕ ਇਕਾਈਆਂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੌਰਿਆਂ ਦਾ ਮਕਸਦ ਸੈਸ਼ਨ ਦੇ ਸ਼ੁਰੂਆਤ ਵਿਚ ਹੀ ਵਿਦਿਆਰਥੀਆਂ ਦੇ ਮਨਾਂ ਵਿਚ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਦੀ ਲਾਲਸਾ ਲਗਾਉਣਾ ਹੈ ਅਤੇ ਉਦਯੋਗਿਕ ਇਕਾਈਆਂ ਦੀ ਫੇਰੀ ਰਾਹੀਂ ਉਦਯੋਗਪਤੀ ਬਨਣ ਜਾ ਕੁਝ ਨਵਾਂ ਕਰਨ ਦੇ ਵਿਚਾਰ ਨਾਲ ਇਨ੍ਹਾਂ ਨੂੰ ਰੂਬਰੂ ਕਰਵਾਉਣਾ ਹੈ।
ਇੱਕ-ਦਿਨਾਂ ਵਿਦਿਅਕ ਟੂਰ ਨੂੰ ਸਫ਼ਲ ਬਣਾਉਣ ਵਿਚ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਤੋਂ ਇਲਾਵਾ ਸ੍ਰੀ ਕੁਲਦੀਪ ਗਰੋਵਰ,ਸ੍ਰੀ ਸੁਰਿੰਦਰ ਕੰਬੋਜ, ਸ੍ਰੀਮਤੀ ਸ਼ਿਫੂ ਜੁਨੇਜਾ ਸ੍ਰੀਮਤੀ ਪਾਇਲ ਖੁਰਾਣਾ, ਸ੍ਰੀ ਮਨੀਸ਼ ਗੁਪਤਾ,ਰੋਹਿਤ ਕੁਮਾਰ,ਸ੍ਰੀ ਸੁਰਿੰਦਰ ਕੁਮਾਰ,ਸ੍ਰੀਮਤੀ ਹਿਮਾਂਸ਼ੀ,ਸ੍ਰੀ ਦਵਿੰਦਰ ਸਿੰਘ ਬੇਦੀ, ਸ੍ਰੀ ਹਰਜੀਤ ਸੈਣੀ,ਸ੍ਰੀਮਤੀ ਸਿਮਰਪ੍ਰੀਤ ਕੌਰ, ਪਲਵੀ ਨੇ ਪੂਰਣ ਸਹਿਯੋਗ ਦਿੱਤਾ।
ਇਸ ਮੌਕੇ ਜ਼ਿਲ੍ਹਾ ਗਾਇਡੈਂਸ ਕੋਡੀਨੇਟਰ ਸ੍ਰੀ ਗੁਰਛਿੰਦਰ ਪਾਲ ਸਿੰਘ ਅਤੇ ਬਲਾਕ ਗਾਇਡੈਂਸ ਵਲੰਟੀਅਰ ਹਰਸ਼ਿੰਦਰ ਸਿੰਘ,ਨਵਦੀਪਇੰਦਰ ਸਿੰਘ, ਵਿਕਾਸ ਕੰਬੋਜ ਅਤੇ ਹਰੀਸ਼ ਕੁਮਾਰ ਐਮੀਨੈਂਸ ਸਕੂਲ ਦੇ ਵਿਦਿਆਰਥੀਆਂ ਨਾਲ ਉਚੇਚੇ ਤੌਰ ਤੇ ਹਾਜਰ ਸਨ।