ਕੈਦੀਆਂ ਨੂੰ ਰੋਜਗਾਰ ਦੇ ਹੁਨਰਾਂ ਨਾਲ ਲੈਸ ਕਰਕੇ ਜੇਲਾਂ ਨੂੰ ਸਿਰਫ ਕੈਦ ਦੀ ਬਜਾਏ ਮੁੜ ਵਸੇਬਾ ਅਤੇ ਸੁਧਾਰ ਕੇਂਦਰਾਂ ‘ਚ ਬਦਲਣ ਦੀ ਕੋਸ਼ਿਸ਼

ਲਾਲਜੀਤ ਸਿੰਘ ਭੁੱਲਰ ਵੱਲੋਂ ਕੈਦੀਆਂ ਨੂੰ ਹੁਨਰ ਸਿਖਲਾਈ ਦੇਣ ਲਈ 11 ਜੇਲਾਂ ਵਿੱਚ ਆਈਟੀਆਈਜ ਦਾ ਉਦਘਾਟਨ

* ਕਿਹਾ, ਮਾਨ ਸਰਕਾਰ ਆਈ.ਟੀ.ਆਈਜ ਰਾਹੀਂ ਕੈਦੀਆਂ ਨੂੰ ਹੁਨਰਮੰਦ ਸਿੱਖਿਆ ਪ੍ਰਦਾਨ ਕਰ ਰਹੀ ਹੈ

ਚੰਡੀਗੜ, 16 ਸਤੰਬਰ:

ਪੰਜਾਬ ਦੇ ਜੇਲ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਮਹੱਤਵਪੂਰਨ ਸੁਧਾਰ ਪਹਿਲਕਦਮੀ ਦੇ ਹਿੱਸੇ ਵਜੋਂ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦਾ ਉਦਘਾਟਨ ਕੀਤਾ, ਜਿਸ ਤਹਿਤ ਸੂਬੇ ਭਰ ਦੀਆਂ 11 ਜੇਲਾਂ ਵਿੱਚ ਆਈ.ਟੀ.ਆਈਜ ਸਥਾਪਤ ਕੀਤੇ ਗਏ ਹਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਦੇ ਜੇਲ ਵਿਭਾਗ ਨੇ 9 ਕੇਂਦਰੀ ਜੇਲਾਂ ਅਤੇ 2 ਮਹਿਲਾ ਜੇਲਾਂ ਵਿੱਚ ਇਹ ਆਈ.ਟੀ.ਆਈਜ ਸਥਾਪਤ ਕੀਤੇ ਹਨ।

ਜੇਲ ਮੰਤਰੀ ਨੇ ਕਿਹਾ ਕਿ ਇਸ ਹੁਨਰ ਵਿਕਾਸ ਮੁਹਿੰਮ ਤਹਿਤ ਲਗਭਗ 2500 ਕੈਦੀ ਸਿਖਲਾਈ ਪ੍ਰਾਪਤ ਕਰਨਗੇ, ਜਿਨਾਂ ਵਿੱਚੋਂ 1000 ਲੰਬੇ ਸਮੇਂ ਦੇ ਕੋਰਸ ਕਰਨਗੇ ਅਤੇ 1500 ਥੋੜੇ ਸਮੇਂ ਦੇ ਕੋਰਸਾਂ ਦੀ ਸਿਖਲਾਈ ਲੈਣਗੇ।

ਉਨਾਂ ਕਿਹਾ ਕਿ ਇਹ ਆਈ.ਟੀ.ਆਈਜ ਕੈਦੀਆਂ ਨੂੰ ਉਨਾਂ ਦੀ ਰਿਹਾਈ ਤੋਂ ਬਾਅਦ ਸਨਮਾਨਜਨਕ ਜੀਵਨ ਵਾਸਤੇ ਤਿਆਰ ਕਰਨ ਦੇ ਉਦੇਸ ਨਾਲ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰਨਗੀਆਂ। ਇਹ ਸੰਸਥਾਵਾਂ ਪਲੰਬਿੰਗ, ਇਲੈਕਟ੍ਰੀਸੀਅਨ, ਬੇਕਿੰਗ, ਵੈਲਡਿੰਗ, ਲੱਕੜ ਦਾ ਕੰਮ, ਕੌਸਮੈਟੋਲੋਜੀ, ਕੰਪਿਊਟਰ ਤਕਨਾਲੋਜੀ ਅਤੇ ਕਈ ਹੋਰ ਟਰੇਡਾਂ ਵਿੱਚ ਇੱਕ ਸਾਲ ਦੇ ਕੋਰਸਾ ਦੀ ਪੇਸਕਸ ਕਰਨਗੀਆਂ।

ਉਨਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਕੈਦੀਆਂ ਨੂੰ ਰੋਜਗਾਰ ਦੇ ਹੁਨਰਾਂ ਨਾਲ ਲੈਸ ਕਰਕੇ ਜੇਲਾਂ ਨੂੰ ਸਿਰਫ ਕੈਦ ਦੀ ਬਜਾਏ ਮੁੜ ਵਸੇਬਾ ਅਤੇ ਸੁਧਾਰ ਕੇਂਦਰਾਂ ‘ਚ ਬਦਲਣ ਦੀ ਕੋਸ਼ਿਸ਼ ਹੈ।

ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਜੇਲਾਂ ਤਬਦੀਲੀ ਦੇ ਕੇਂਦਰਾਂ ਵਜੋਂ ਕੰਮ ਕਰਨ ਅਤੇ ਕੈਦੀਆਂ ਨੂੰ ਮੁੱਖ ਸਮਾਜ ਦੀ ਮੁੱਖ ਧਾਰਾ ਵਿੱਚਜੋੜ ਲਈ ਉਸਾਰੂ ਭੂਮਿਕਾ ਨਿਭਾਉਣ। ਉਨਾਂ ਜੋਰ ਦਿੰਦਿਆਂ ਕਿਹਾ ਕਿ ਜੇਲ ਦੇ ਅੰਦਰ ਹੁਨਰ ਸਿਖਲਾਈ ਅਤੇ ਸਿੱਖਿਆ ਪ੍ਰਦਾਨ ਕਰਨ ਦੀ ਇਹ ਪਹਿਲ ਕੈਦੀਆਂ ਲਈ ਭਵਿੱਖ ਦੇ ਨਵੇਂ ਰਾਹ ਖੋਲੇਦਿਆਂ ਮੁੜ ਅਪਰਾਧ ਦਰ ਨੂੰ ਘਟਾਉਣ ਵਿੱਚ ਮਦਦ ਕਰੇਗੀ।

ਉਨਾਂ ਅੱਗੇ ਕਿਹਾ ਕਿ ਇਹ ਪਹਿਲਕਦਮੀ ਸਰਕਾਰ ਦੇ “ਸਿੱਖਿਆ ਅਤੇ ਹੁਨਰ ਵਿਕਾਸ ਰਾਹੀਂ ਮੁੜ ਵਸੇਬੇ“ ਦੇ ਵਿਆਪਕ ਦਿ੍ਰਸਟੀਕੋਣ ਨਾਲ ਮੇਲ ਖਾਂਦੀ ਹੈ ਅਤੇ ਯਕੀਨੀ ਬਣਾਉਂਦੀ ਹੈ ਕਿ ਕੈਦੀਆਂ ਨੂੰ ਆਪਣੀ ਸਜਾ ਪੂਰੀ ਕਰਨ ਤੋਂ ਬਾਅਦ ਇੱਕ ਸਨਮਾਨਜਨਕ ਜੀਵਨ ਜਿਊਣ ਦਾ ਉਚਿਤ ਮੌਕਾ ਦਿੱਤਾ ਜਾਵੇ।

CATEGORIES
TAGS
Share This

COMMENTS

Wordpress (0)
Disqus ( )
Translate