ਜ਼ਿਲ੍ਹਾ ਪੱਧਰੀ ਐਨਪੀਈਪੀ ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲੇ ਸੰਪੰਨ
ਤਰਨ ਤਾਰਨ 11 ਸਤੰਬਰ :
ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਲੋਕ ਕਲਾਵਾਂ ਨਾਲ ਜੋੜਨ ਅਤੇ ਜਨਸੰਖਿਆ ਦੀ ਸਿੱਖਿਆ ਦੇ ਉਦੇਸ਼ ਨਾਲ ਐਨਪੀਈਪੀ ਤਹਿਤ ਜ਼ਿਲ੍ਹਾ ਪੱਧਰੀ ਸੈਕੰਡਰੀ ਵਰਗ ਦੇ ਲੋਕ ਨਾਚ ਅਤੇ ਰੋਲ ਪਲੇਅ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 150 ਦੇ ਕਰੀਬ ਵਿਦਿਆਰਥੀਆਂ ਅਤੇ ਕੁਲ 28 ਟੀਮਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।
ਲੋਕ ਨਾਚ ਵਿਚ ਪਹਿਲੀ ਪੋਜੀਸ਼ਨ ਸ. ਸ. ਸਕੂਲ ਗੱਗੋਬੁਆ ਅਤੇ ਰੋਲ ਪਲੇਅ ਵਿਚ ਪਹਿਲੀ ਪੁਜੀਸ਼ਨ ਸ ਸ ਸ ਚੋਹਲਾ ਸਾਹਿਬ ਕੰਨਿਆ ਨੇ ਪ੍ਰਾਪਤ ਕੀਤੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ. ਸਤਿਨਾਮ ਸਿੰਘ ਜੀ ਬਾਠ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਜ਼ਿਲਾ ਸਿੱਖਿਆ ਅਫਸਰ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੀ ਸਿੱਖਿਆ ਦਾ ਮੁੱਖ ਉਦੇਸ਼ ਹੈ ਅਤੇ ਜਨਸੰਖਿਆ ਨੂੰ ਸਿੱਖਿਅਤ ਕਰਨ ਲਈ ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਹਰੇਕ ਪੱਖ ਤੋਂ ਸਿੱਖਿਆ ਦੇ ਖੇਤਰ ਵਿੱਚ ਪ੍ਰਫੁੱਲਤ ਕਰਨਾ ਮੇਰਾ ਮੁੱਖ ਮਕਸਦ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਇਟ ਪ੍ਰਿੰਸੀਪਲ ਸ੍ਰ ਮੰਗਤ ਸਿੰਘ ਜੀ ਨੇ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਉਪਰੰਤ ਹੈਡਮਾਸਟਰ ਕਮ ਨੋਡਲ ਅਫ਼ਸਰ ਐਨਪੀਈਪੀ ਸ੍ਰ. ਗੁਰਚਰਨ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਧੰਨਵਾਦੀ ਸ਼ਬਦ ਕਹੇ। ਹੈਡਮਾਸਟਰ ਸ੍ਰ. ਅਮਨਦੀਪ ਸਿੰਘ ਜੀ ਸ.ਹ.ਸ. ਡਾਲੇਕੇ, ਹੈਡਮਾਸਟਰ ਸੁਭਿੰਦਰ ਜੀਤ ਸਿੰਘ ਅਲਗੋਂ ਕੋਠੀ, ਲੈਕਚਰਾਰ ਸ੍ਰ ਤੇਜਿੰਦਰ ਸਿੰਘ ਵੇਈਂ ਪੂਈਂ ਨੇ ਸਹਿਯੋਗੀ ਕੋਆਰਡੀਨੇਟਰ ਭੂਮਿਕਾ ਨਿਭਾਈ। ਇਸ ਮੌਕੇ ਲੈਕਚਰਾਰ ਹਰਪਾਲ ਸਿੰਘ , ਜੂਨੀਅਰ ਸਹਾਇਕ ਸ੍ਰ ਤਰਸੇਮ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸ੍ਰ. ਕੁਲਵਿੰਦਰ ਸਿੰਘ ਲੈਕ. ਪੋਲ ਸਾਇੰਸ ਸ ਸ ਸ ਪੰਡੋਰੀ ਗੋਲਾ, ਲੈਕਚਰਾਰ ਸ਼੍ਰੀ ਰਜਿੰਦਰ ਕੁਮਾਰ ਰਟੌਲ, ਜਸਪਾਲ ਸਿੰਘ ਕੰਪਿਊਟਰ ਫੈਕਲਟੀ ਝਾਮਕੇ, ਮਨਦੀਪ ਕੌਰ ਮੈਥ ਮਿਸਟ੍ਰੈਸ ਅਲਾਦੀਨਪੁਰ ਕੰਨਿਆਂ, ਲਕਸ਼ਮਣ ਕੁਮਾਰ ਸਾਇੰਸ ਮਾਸਟਰ ਤੁੜ ਅਤੇ ਅਮਨਦੀਪ ਸਿੰਘ ਮਿਊਜਿਕ ਟੀਚਰ ਸੇਂਟ ਸੋਲਜਰ ਘਰਿਆਲਾ ਨੇ ਬਤੌਰ ਜੱਜ ਸੇਵਾਵਾਂ ਨਿਭਾਈਆਂ। ਇਸ ਸਮੇਂ ਸਕੂਲ ਮੁਖੀ ਪੰਡੋਰੀ ਗੋਲਾ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਨਾਲ ਸਮੂਹ ਸਟਾਫ ਮੈਂਬਰ ਹਾਜਰ ਸਨ।



