ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਵਿਖੇ ਟ੍ਰੈਫਿਕ ਜਾਗਰੂਕਤ ਸੈਮੀਨਾਰ ਦਾ ਆਯੋਜਨ

ਰਾਮਪੁਰਾ ਦੀ ਨੈਸ਼ਨਲ ਹਾਈਵੇ ਸੜਕ ਤੇ ਲੋਕਾਂ ਨੂੰ ਜੈਬਰਾ ਕਰਾਸਿੰਗ ਰਾਹੀਂ ਸੜਕ ਪਾਰ ਕਰਨ ਬਾਰੇ ਦੱਸਿਆ ਗਿਆ
ਫਾਜ਼ਿਲਕਾ 18 ਮਈ
ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਆਈ.ਏ.ਐੱਸ ਨੇ ਦੱਸਿਆ ਕਿ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਜ਼ਿਲ੍ਹੇ ਵਿੱਚ ਜਾਗਰੂਕਤਾ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਵੀਰਵਾਰ ਨੂੰ ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਵਾਇਆ ਗਿਵਧੇਰੇ ਜਾਣਕਾਰੀ ਦਿੰਦਿਆ ਟ੍ਰੈਫਿਕ ਐਜੂਕੇਸ਼ਨ ਸੈੱਲ ਫਾਜ਼ਿਲਕਾ ਦੇ ਇੰਚਾਰਜ ਜੰਗੀਰ ਸਿੰਘ ਨੇ ਦੱਸਿਆ ਕਿ ਐੱਸਐੱਸਪੀ ਫਾਜ਼ਿਲਕਾ ਦੀ ਦੇਖ-ਰੇਖ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਆਮ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਰਾਮਪੁਰਾ ਦੀ ਨੈਸ਼ਨਲ ਹਾਈਵੇ ਸੜਕ ਤੇ ਲੋਕਾਂ ਨੂੰ ਪੈਦਲ ਚਲਣ ਦੇ ਨਿਯਮਾਂ ਅਤੇ ਜੈਬਰਾ ਕਰਾਸਿੰਗ ਰਾਹੀਂ ਸੜਕ ਕਿਵੇਂ ਪਾਰ ਕਰਨੀ ਹੈ ਬਾਰੇ ਦੱਸਿਆ ਗਿਆ।

ਉਨ੍ਹਾਂ ਕਿਹਾ ਕਿ ਸੜਕ ਨੂੰ ਪਾਰ ਕਰਨ ਸਮੇਂ ਸੜਕ ਤੇ ਬਣਾਈਆਂ ਗਈਆਂ ਚਿੱਟੀਆਂ ਪੱਟੀਆਂ ਤੇ ਪੈਦਲ ਤੁਰ ਕੇ ਸੜਕ ਪਾਰ ਕਰਨੀ ਚਾਹੀਦੀ ਹੈ| ਉਹਨਾਂ ਟਰੈਫਿਕ ਚਾਲਕਾਂ ਨੂੰ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ| ਉਨਾਂ ਰੇਹੜੀ ਚਾਲਕਾਂ ਨੂੰ ਕਿਹਾ ਕਿ ਰੇਹੜੀ ਤੇ ਲੋੜ ਤੋਂ ਵੱਧ ਭਾਰੀ ਸਮਾਨ ਨਾ ਪਾਇਆ ਜਾਵੇ ਅਤੇ ਰੇਹੜੀ ਤੋਂ ਬਾਹਰ ਵਸਣ ਵਾਲੀਆਂ ਚੀਜ਼ਾਂ ਪਾਈਆਂ ਜਾਣ ਅਤੇ ਰੇਹੜੀ ਤੋਂ ਬਾਹਰ ਵਧੀਆ ਚੀਜ਼ਾਂ ਨਾ ਪਾਈਆਂ ਜਾਣ ਜਿਸ ਨਾਲ ਟਰੈਫਿਕ ਵਿੱਚ ਵਿਘਨ ਪਵੇ।
ਇਸ ਤੋਂ ਇਲਾਵਾ ਡੀ ਏ ਵੀ ਸੀਨੀਅਰ ਸੈਕੰਡਰੀ ਸਕੂ ਵਿਖੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ|


