ADC ਸ਼ਿਹਰੀ ਵਿਕਾਸ ਵਲੋਂ ਕਰਤਾਰਪੁਰ ਹਸਪਤਾਲ ਦਾ ਦੋਰਾ
ਸਿਹਤ ਵਿਭਾਗ ਵਲੋਂ ਆਰਿਆ ਅਤੇ ਚੰਦਨ ਨਗਰ ਵਿਖੇ ਲਗਾਤਾਰ ਮੈਡੀਕਲ ਕੈਂਪ ਜਾਰੀ
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਲੋਕਾਂ ਨੂੰ ਮੌਸਮੀ ਬਿਮਾਰੀਆਂ ਸਬੰਧੀ ਕੀਤਾ ਜਾਗਰੂਕ
ਕਰਤਾਰਪੁਰ 07-09-25 ਅੱਜ ਏ.ਡੀ.ਸੀ. ਸ਼ਿਹਰੀ ਵਿਕਾਸ ਜਸਬੀਰ ਸਿੰਘ ਵਲੋਂ ਕਰਤਾਰਪੁਰ ਹਸਪਤਾਲ ਦਾ ਦੌਰਾ ਕੀਤਾ ਗਿਆ।ਇਸ ਮੌਕੇ ਉਨ੍ਹਾਂ ਵਲੋਂ ਸਿਹਤ ਸੇਵਾਂਵਾ ਦਾ ਨਿਰੀਖਣ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਵੱਲੋਂ ਮਰੀਜਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਹਾਲਚਾਲ ਪੁੱਛਿਆ ਗਿਆ।ਇਸ ਦੌਰਾਣ ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ, ਐਸ.ਡੀ.ਐਮ. ਜਲੰਧਰ-2 ਸ਼ਾਇਰੀ ਮਲਹੋਤਰਾ ਵਲੋਂ ਵੀ ਮਰੀਜ਼ਾ ਨਾਲ ਗੱਲਬਾਤ ਕੀਤੀ। ਇਸ ਮੌਕੇ ਡਾ.ਜੈਕਸਨ, ਡਾ. ਅੰਜਲੀ, ਬੀ.ਈ.ਈ. ਰਾਕੇਸ਼ ਸਿੰਘ, ਸਟਾਫ ਨਰਸ ਸਰੀਤਾ ਅਤੇ ਹੋਰ ਸਟਾਫ ਮੌਜੂਦ ਸੀ।
ਏ.ਡੀ.ਸੀ. ਸ਼ਿਹਰੀ ਵਿਕਾਸ ਜਸਬੀਰ ਸਿੰਘ ਵਲੋਂ ਸਿਹਤ ਵਿਭਾਗ ਅਤੇ ਨਗਰ ਕੌਸ਼ਲ ਕਰਤਾਰਪੁਰ ਦੇ ਅਧਿਕਾਰੀਆਂ ਨਾਲ ਮਟਿੰਗੀ ਕੀਤੀ। ਇਸ ਮੌਕੇ ਉਨ੍ਹਾਂ ਵਲੋ ਕੌਸ਼ਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਰਿਆ ਨਗਰ ਅਤੇ ਚੰਦਨ ਨਗਰ ਵਿਖੇ ਲੋਕਾਂ ਨੂੰ ਟੈਕਰ ਰਹੀ ਸਾਫ ਪਾਣੀ ਮੁਹਾਇਆਂ ਕਰਵਾਈਆਂ ਜਾਵੇ।
ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ ਨੇ ਦੱਸਇਆ ਕਿ ਲੋਕਾਂ ਨੂੰ ਇਲਾਜ਼ਾ ਲੈਣ ਵਿੱਚ ਕਿਸੇ ਵੀ ਤਰ੍ਹਾ ਦੀ ਦੇਰੀ ਨਾ ਹੋਵੇ ਇਸ ਲਈ ਆਰਿਆ ਨਗਰ ਅਤੇ ਚੰਦਨ ਨਗਰ ਵਿਖੇ ਰੋਜਾਨਾ ਮੈਡੀਕਲ ਟੀਮ ਤੈਨਾਤ ਕਰ ਲੋਕਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਅਤੇ ਮੌਕੇ ਤੇ ਮਰੀਜ਼ਾ ਨੂੰ ਦਵਾਈਆਂ ਦਿੱਤੀ ਜਾ ਰਹਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਨਗਰ ਕੌਸ਼ਲ ਕਰਤਾਰਪੁਰ ਅਤੇ ਦੀਆਂ 10 ਟੀਮਾਂ ਵਲੋਂ ਲਗਾਤਾਰ ਡਾਇਰੀਆਂ ਸਬੰਧੀ ਸਰਵੇ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਸਿਹਤ ਕਰਮਚਾਰੀਆਂ ਵਲੋਂ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐਸ. ਦੇ ਪੈਕਟ ਵੀ ਵੰਡੇ ਗਏ।
ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ।ਉਨ੍ਹਾਂ ਕਿਹਾ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਮੇਂ ਸਿਰ ਹੱਥਾਂ ਨੂੰ ਧੋਓ,ਘਰ ਦਾ ਬਣਿਆ ਹੀ ਖਾਣਾ ਖਾਓ, ਸਾਫ ਪਾਣੀ ਜਾਂ ਉਬਲਿਆ ਹੋਇਆ ਪਾਣੀ ਪੀਓ, ਖਾਣ-ਪੀਣ ਦੀਆਂ ਚੀਜਾ ਨੂੰ ਢੱਕ ਕੇ ਰੱਖੋ, ਪੂਰੀਆਂ ਬਾਹਾਂ ਵਾਲੇ ਅਤੇ ਸੁੱਕੇ ਕੱਪੜੇ ਪਹਿਨੋ ਅਤੇ ਦਸਤ ਜਾਂ ਉਲਟੀਆਂ ਲੱਗਣ ਤੇ ਓ.ਆਰ.ਐਸ. ਦਾ ਘੋਲ ਪੀਓ ਆਦਿ ਗੱਲਾਂ ਦਾ ਧਿਆਨ ਰੱਖੋਂ।



