ਟ੍ਰੈਫਿਕ ਵਿਭਾਗ ਫਾਜ਼ਿਲਕਾ ਵੱਲੋਂ ਰਾਮਪੁਰਾ ਪਿੰਡ ਦੀ ਫੋਰ ਲਾਈਨ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਲੇਨ ਡਰਾਈਵਿੰਗ ਸਬੰਧੀ ਕੀਤਾ ਗਿਆ ਜਾਗਰੂਕ
ਫਾਜ਼ਿਲਕਾ 16 ਮਈ 2023
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਲੋਬਲ ਸੜਕ ਸੁਰੱਖਿਆ ਹਫਤਾ ਦੌਰਾਨ ਮੰਗਲਵਾਰ ਨੂੰ ਅਬੋਹਰ ਰੋਡ ਤੇ ਸਥਿਤ ਰਾਮਪੁਰਾ ਪਿੰਡ ਦੀ ਫੋਰ ਲਾਈਨ ਤੇ ਟ੍ਰੈਫਿਕ ਵਿਭਾਗ ਫਾਜ਼ਿਲਕਾ ਵੱਲੋਂ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਲੇਨ ਡਰਾਈਵਿੰਗ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਦੇ ਪੋਸਟਰ ਵੀ ਵੰਡੇ ਗਏ। ਇਸ ਤੋਂ ਬਾਅਦ ਫਾਜ਼ਿਲਕਾ ਦੇ ਅਬੇਦਕਰ ਚੌਂਕ ਨੇੜੇ ਟਰੱਕ ਯੂਨੀਅਨ ਵਿਖੇ ਵਾਹਨਾਂ ਦੇ ਅੱਗੇ ਪਿੱਛੇ ਵੀ ਰਿਫਰੈਕਟਰ ਵੀ ਲਗਾਏ ਗਏ।
ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਫਾਜ਼ਿਲਕਾ ਦੇ ਇੰਚਾਰਜ ਜੰਗੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਸ਼ੁਰੂ ਕੀਤੇ ਇਸ ਸੜਕ ਸੁਰੱਖਿਆ ਹਫਤੇ ਦੇ ਅੱਜ ਦੂਜੇ ਦਿਨ ਲੋਕਾਂ ਨੂੰ ਵਾਹਨਾਂ ਨੂੰ ਸੱਜੀ ਅਤੇ ਖੱਬੀ ਲੇਨ ਤੇ ਚਲਾਉਣ ਅਤੇ ਸਾਵਧਾਨੀਆਂ ਵਰਤਣ ਦੀ ਸਮੁੱਚੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਲਾਪਰਵਾਹੀ ਵੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਇਸ ਲਈ ਸੜਕੀ ਸੁਰੱਖਿਆ ਨਿਯਮਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅੱਗੇ ਜਾ ਕੇ ਆਪਣੇ ਪਰਿਵਾਰ ਰਿਸ਼ਤੇਦਾਰਾਂ ਅਤੇ ਹੋਰ ਸਕੇ ਸਬੰਧੀਆਂ ਨੂੰ ਲੇਨ ਡਰਾਈਵਿੰਗ ਦੀ ਜਾਣਕਾਰੀ ਦੇਣ।
ਉਨ੍ਹਾਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਦੋ ਪਹੀਆਂ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਅਤੇ ਗੱਡੀ ਚਲਾਉਣ ਸਮੇਂ ਸੀਟ ਬੈਲਟ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਟ੍ਰੈਫਿਕ ਲਾਈਟਾਂ ਹਰੀ ਤੇ ਲਾਲ ਬੱਤੀ ਅਤੇ ਸੜਕ ਦੇ ਲੱਗੇ ਚਿੰਨ੍ਹਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਬਾਕਸ ਲਈ ਪ੍ਰਸਤਾਵਿਤ
ਕਿਵੇਂ ਚੱਲਣਾ ਹੈ ਫੋਰ ਲਾਈਨ ਤੇ
ਪੈਦਲ ਚੱਲਣ ਵਾਲਾ ਵਿਅਕਤੀ ਜੇਕਰ ਫੁੱਟਪਾਥ ਬਣੀ ਹੈ ਤਾਂ ਫੁੱਟਪਾਥ ਤੇ ਚੱਲੇਗਾ ਤੇ ਜੇਕਰ ਸੜਕ ਦੇ ਕਿਨਾਰੇ ਚਿੱਟੀ ਪੱਟੀ ਹੈ ਤਾਂ ਉਹ ਸੜਕ ਦੇ ਕਿਨਾਰੇ ਚਿੱਟੀ ਪੱਟੀ ਤੋਂ ਬਾਹਰ ਚੱਲੇਗਾ
1 ਨੰਬਰ ਲਾਈਨ ਤੇ ਤੇਜ਼ ਚੱਲਣ ਵਾਲੇ ਹਲਕੇ ਚਾਰ ਪਹੀਆ ਵਾਹਨ ਜਿਵੇਂ ਕਿ ਕਾਰ, ਜਿਪਸੀ, ਕਰੂਜ਼ਰ ਗੱਡੀ ਆਦਿ ਡਿਵਾਈਡਰ ਦੇ ਨਾਲ ਚੱਲੇਗਾ।
2 ਨੰਬਰ ਲਾਈਨ ਤੇ ਹੌਲੀ ਚੱਲਣ ਵਾਲੇ ਵਾਹਨ ਜਿਵੇਂ ਕਿ ਆਟੋ ਰਿਕਸ਼ਾ, ਟਰੈਕਟਰ ਟਰਾਲੀਆਂ, ਬੱਸ ਤੇ ਟਰੱਕ ਆਦਿ ਚੱਲਣਗੇ।