ਡੈਪੋ ਅਤੇ ਬੱਡੀ ਪ੍ਰੋਗਰਾਮ ਰਾਹੀਂ ਨਸ਼ੇ ਖਿਲਾਫ ਚੱਲੇਗੀ ਜਾਗਰੂਕਤਾ ਲਹਿਰ

—ਡਿਪਟੀ ਕਮਿਸ਼ਨਰ ਵੱਲੋਂ ਦੋਹਾਂ ਪ੍ਰੋਗਰਾਮਾਂ ਨੂੰ ਮੁੜ ਗਤੀ ਦੇਣ ਦੀ ਹਦਾਇਤ

ਫਾਜਿ਼ਲਕਾ, 12 ਮਈ

                ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਪੁਲਿਸ ਵਿਭਾਗ ਵੱਲੋਂ ਚਲਾਏ ਜਾ ਰਹੇ ਡੈਪੋ ਪ੍ਰੋਗਰਾਮ ਅਤੇ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਬੱਡੀ ਪ੍ਰੋਗਰਾਮ ਨੂੰ ਮੁੜ ਗਤੀ ਦੇਣ ਦੀ ਹਦਾਇਤ ਸਬੰੰਧਤ ਵਿਭਾਗਾਂ ਨੂੰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਸ਼ੇ ਖਿਲਾਫ ਸਮਾਜਿਕ ਜਾਗਰੂਕਤਾ ਲਈ ਇਹ ਪ੍ਰੋਗਰਾਮ ਬਹੁਤ ਸਹਾਈ ਸਿੱਧ ਹੋ ਸਕਦੇ ਹਨ।

                ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਡੈਪੋ ਪ੍ਰੋਗਰਾਮ ਤਹਿਤ ਆਮ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕਤਾ ਲਈ ਪ੍ਰਸ਼ਾਸਨ ਨਾਲ ਜ਼ੋੜਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਪਿੰਡ—ਮੁਹੱਲੇ ਵਿਚ ਪ੍ਰਭਾਵ ਰੱਖਣ ਵਾਲੇ ਲੋਕਾਂ ਨੂੰ ਡੈਪੋ ਵਜੋਂ ਜ਼ੋੜਿਆ ਜਾਂਦਾ ਹੈ ਜ਼ੋ ਆਪਣੇ ਇਲਾਕੇ ਵਿਚ ਲੋਕਾਂ ਨੂੰ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਦੇ ਹਨ ਅਤੇ ਜ਼ੋ ਇਸ ਬਿਮਾਰੀ ਤੋਂ ਪੀੜਤ ਹਨ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਤ ਕਰਦੇ ਹਨ।

                ਇਸੇ ਤਰਾਂ ਬੱਡੀ ਪ੍ਰੋਗਰਾਮ  ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਡੀ ਨਵੀਂ ਪੀੜ੍ਹੀ ਨੂੰ ਨਸਿ਼ਆਂ ਦੀ ਅਲਾਮਤ ਤੋਂ ਬਚਾਈ ਰੱਖਣ ਲਈ ਉਨ੍ਹਾਂ ਨੂੰ ਸਕੂਲ ਪੱਧਰ ਤੇ ਹੀ ਜਾਗਰੂਕ ਕੀਤਾ ਜਾਂਦਾ ਹੈ। ਇਸ ਤਹਿਤ 5—5 ਬੱਚਿਆਂ ਦੇ ਬੱਡੀ ਗਰੁੱਪ ਬਣਾਏ ਜਾਂਦੇ ਹਨ ਜ਼ੋ ਇਕ ਦੂਜ਼ੇ ਨੂੰ ਇਸ ਸਮਾਜਿਕ ਬੁਰਾਈ ਪ੍ਰਤੀ ਸੁਚੇਤ ਰੱਖਦੇ ਹਨ ਅਤੇ ਅਧਿਆਪਕ ਇੰਨ੍ਹਾਂ ਬੱਡੀ ਗਰੁੱਪਾਂ ਦੀ ਨਿਗਰਾਨੀ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਉਮਰ ਦੇ ਇਸ ਸ਼ੁਰੂਆਤੀ ਪੜਾਅ ਵਿਚ ਬੱਚੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਅਤੇ ਕਿਸੋ਼ਰ ਉਮਰ ਵਿਚ ਉਹ ਗਲਤ ਆਦਤਾਂ ਪ੍ਰਤੀ ਜਲਦੀ ਆਕਰਸਿ਼ਤ ਹੁੰਦੇ ਹਨ। ਪਰ ਬੱਡੀ ਪ੍ਰੋਗਰਾਮ ਰਾਹੀਂ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਂਦੀ ਹੈ ਅਤੇ ਅਸੀਂ ਉਨ੍ਹਾਂ ਨੂੰ ਭੈੜੀਆਂ ਵਲਾਵਾਂ ਤੋਂ ਬਚਾ ਕੇ ਰੱਖ ਸਕਦੇ ਹਾਂ।

                ਇਸੇ ਲਈ ਡਿਪਟੀ ਕਮਿਸ਼ਨਰ ਨੇ ਦੋਹਾਂ ਪ੍ਰੋਗਰਾਮਾਂ ਨੂੰ ਮੁੜ ਪੂਰੀ ਰਫਤਾਰ ਅਤੇ ਤਨਦੇਹੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਹੈ।

ਬਾਕਸ ਲਈ ਪ੍ਰਸਤਾਵਿਤ

ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤਾਂ ਦਾ ਇਲਾਜ ਮੁਫ਼ਤ

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਲਈ ਪੀੜਤ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਰਾਬਤਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਬੋਹਰ ਅਤੇ ਫਾਜਿ਼ਲਕਾ ਵਿਚ ਨਸ਼ਾ ਮੁਕਤੀ ਕੇਂਦਰ ਹਨ ਜਿੱਥੇ ਮਰੀਜ ਨੂੰ ਹਸਪਤਾਲ ਵਿਚ ਭਰਤੀ ਕਰਕੇ ਵੀ ਇਲਾਜ ਕੀਤਾ ਜਾਂਦਾ ਹੈ। ਜਦ ਕਿ ਓਟ ਕਲੀਨਿਕਾਂ ਵਿਚ ਮਰੀਜ ਨੂੰ ਘਰ ਲੈਜਾਣ ਨੂੰ ਦਵਾਈ ਦਿੱਤੀ ਜਾਂਦੀ ਹੈ ਜਿਸ ਨਾਲ ਮਰੀਜ ਨਸ਼ੇ ਦੇ ਲਤ ਛੱਡ ਸਕਦਾ ਹੈ।

ਬਾਕਸ ਲਈ ਪ੍ਰਸਤਾਵਿਤ

ਨਸ਼ੇ ਦਾ ਇਲਾਜ ਕਰਵਾਉਣ ਵਾਲਿਆਂ ਦੀ ਪਹਿਚਾਣ ਰੱਖੀ ਜਾਂਦੀ ਹੈ ਗੁਪਤ

ਡਿਪਟੀ ਕਮਿਸ਼ਨਰ ਨੇ ਹੋਰ ਕਿਹਾ ਕਿ ਨਸ਼ੇ ਦਾ ਇਲਾਜ ਕਰਵਾਉਣ ਵਾਲਿਆਂ ਦੀ ਪਹਿਚਾਣ ਪੂਰੀ ਤਰਾਂ ਨਾਲ ਗੁਪਤ ਰੱਖੀ ਜਾਂਦੀ ਹੈ। ਇਸ ਲਈ ਪੀੜਤ ਲੋਕ ਬੇਝਿਜਕ ਇਲਾਜ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਇਲਾਜ ਦੌਰਾਨ ਮਰੀਜ ਤੰਗ ਪ੍ਰੇ਼ਸ਼ਾਨ ਨਹੀਂ ਹੁੰਦਾ ਹੈ ਅਤੇ ਦਵਾਈ ਦੇ ਕੇ ਹੀ ਮਰੀਜ ਦਾ ਨਸ਼ਾ ਛੁਡਾਇਆ ਜਾਂਦਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate