CP ਰਾਧਾ ਕ੍ਰਿਸ਼ਨਨ ਹੋਣਗੇ NDA ਦੇ ਉਪ ਰਾਸ਼ਟਰਪਤੀ ਲਈ ਉਮੀਦਵਾਰ
ਨਵੀਂ ਦਿੱਲੀ 17 ਅਗਸਤ। ਐਨਡੀਏ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਾ ਨਾਮ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਈ ਸੰਸਦੀ ਬੋਰਡ ਦੀ ਬੈਠਕ ਵਿੱਚ ਫਾਈਨਲ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਵੱਲੋਂ ਸਾਂਝੀ ਕੀਤੀ ਗਈ ਹੈ। ਸੀਪੀ ਰਾਧਾ ਕ੍ਰਿਸ਼ਨਨ ਐਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੋਣਗੇ।
ਕੌਣ ਹਨ ਸੀਪੀ ਰਾਧਾ ਕ੍ਰਿਸ਼ਨਨ
CP ਰਾਧਾ ਕ੍ਰਿਸ਼ਨਨ ਮੌਜੂਦਾ ਸਮੇਂ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਸੇਵਾਵਾਂ ਦੇ ਰਹੇ ਹਨ। ਉਹ ਤਾਮਿਲਨਾਡੂ ਦੇ ਰਹਿਣ ਵਾਲੇ ਹਨ ਤੇ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਰਐਸਐਸ ਅਤੇ ਜਨ ਸੰਘ ਦੇ ਵੀ ਮੈਂਬਰ ਰਹੇ ਹਨ।

CATEGORIES ਰਾਸ਼ਟਰੀ


