ਰੱਖੜੀ ਦੇ ਤਿਉਹਾਰ ਮੌਕੇ ਸਜੇ ਬਾਜ਼ਾਰ — ਭੈਣ-ਭਰਾਵਾਂ ਦੇ ਅਟੁੱਟ ਪਿਆਰ ਦਾ ਪਵਿੱਤਰ ਤਿਉਹਾਰ


ਰੱਖੜੀ ਦਾ ਤਿਉਹਾਰ ਨੇੜੇ ਆਉਂਦੇ ਹੀ ਬਾਜ਼ਾਰ ਰੌਣਕਾਂ ਨਾਲ ਭਰ ਜਾਂਦੇ ਹਨ। ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭੈਣ-ਭਰਾਵਾਂ ਦੇ ਸਨੇਹ ਦੇ ਇਸ ਤਿਉਹਾਰ ਨੂੰ ਮਨਾਉਣ ਲਈ ਜਿੱਥੇ ਭੈਣਾਂ ਆਪਣੇ ਭਰਾਵਾਂ ਲਈ ਰੱਖੜੀਆਂ ਚੁਣ ਰਹੀਆਂ ਹਨ, ਉੱਥੇ ਭਰਾ ਵੀ ਉਨ੍ਹਾਂ ਲਈ ਤੋਹਫਿਆਂ ਦੀ ਖਰੀਦਦਾਰੀ ਕਰ ਰਹੇ ਹਨ।
ਬਾਜ਼ਾਰਾਂ ਵਿੱਚ ਰੱਖੜੀਆਂ , ਤੋਹਫ਼ੇ, ਮਿਠਾਈਆਂ ਅਤੇ ਰੱਖੜੀ ਨਾਲ ਸੰਬੰਧਿਤ ਸਮਾਨ ਦੀਆਂ ਦੁਕਾਨਾਂ ਖੂਬ ਸਜਾਈਆਂ ਗਈਆਂ ਹਨ। ਹਰ ਪਾਸੇ ਰੰਗ-ਬਿਰੰਗੀਆਂ ਰੱਖੜੀਆਂ ਦੀ ਚਮਕਦਾਰ ਝਲਕ ਦਿਸ ਰਹੀ ਹੈ। ਛੋਟੇ ਬੱਚਿਆਂ ਲਈ ਕਾਰਟੂਨ ਕਰੈਕਟਰਾਂ ਵਾਲੀਆਂ ਰੱਖੜੀਆਂ ਤੋਂ ਲੈ ਕੇ ਵੱਡਿਆਂ ਲਈ ਕਲਾਸਿਕ ਡਿਜ਼ਾਈਨਾਂ ਵਾਲੀਆਂ ਰੱਖੜੀਆਂ ਹਰ ਕਿਸਮ ਦੀ ਵਰਾਇਟੀ ਮੌਜੂਦ ਹੈ। ਔਰਤਾਂ ਦੀ ਭੀੜ ਵਿਸ਼ੇਸ਼ ਤੌਰ ’ਤੇ ਰੱਖੜੀ ਅਤੇ ਅਤੇ ਰੱਖੜੀ ਸਮਾਨ ਦੀਆਂ ਦੁਕਾਨਾਂ ਤੇ ਦਿਸ ਰਹੀ ਹੈ।
ਰੱਖੜੀ ਦੀਆਂ ਰਿਵਾੲਤੀ ਰੱਖੜੀਆਂ ਦੇ ਨਾਲ ਨਾਲ ਇਸ ਵਾਰ ਹੱਥ ਨਾਲ ਬਣੀਆਂ ਰੱਖੜੀਆਂ ਦੀ ਮੰਗ ’ਚ ਵੀ ਇਜਾਫਾ ਹੋਇਆ ਹੈ। ਕਈ ਨੌਜਵਾਨਾਂ ਨੇ ਸਵਦੇਸ਼ੀ ਰੱਖੜੀਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਈ-ਕਾਮਰਸ ਵੈੱਬਸਾਈਟਾਂ ਦੇ ਨਾਲ ਨਾਲ ਇੰਸਟਾਗ੍ਰਾਮ ਤੇ ਚੱਲ ਰਹੀਆਂ ਘਰੇਲੂ ਰੱਖੜੀ ਵਿਕਰੇਤਾ ਮਹਿਲਾਵਾਂ ਨੂੰ ਵੀ ਗਾਹਕਾਂ ਵੱਲੋਂ ਵਧੀਆ ਸਾਥ ਮਿਲ ਰਿਹਾ ਹੈ।
ਮਿਠਾਈਆਂ ਦੀਆਂ ਦੁਕਾਨਾਂ ਤੇ ਵੀ ਖਾਸ ਤਿਆਰੀ ਕੀਤੀ ਗਈ ਹੈ। ਰਸਗੁੱਲੇ, ਕਾਜੂ ਬਰਫੀ, ਲੱਡੂ ਆਦਿ ਦੀ ਵੱਡੀ ਵਰਾਇਟੀ ਰੱਖੜੀ ਮੌਕੇ ਲਈ ਉਪਲੱਬਧ ਕਰਵਾਈ ਗਈ ਹੈ। ਤੋਹਫਿਆਂ ਦੀ ਗੱਲ ਕਰੀਏ ਤਾਂ ਮੋਬਾਈਲ, ਕਲਾਈ ਘੜੀਆਂ, ਕੱਪੜੇ ਦੀ ਮੰਗ ’ਚ ਵਾਧਾ ਹੋਇਆ ਹੈ।
ਪਿੰਡਾਂ ਤੋਂ ਵੀ ਲੋਕ ਸ਼ਹਿਰੀ ਬਾਜ਼ਾਰਾਂ ਵੱਲ ਖਰੀਦਦਾਰੀ ਲਈ ਆ ਰਹੇ ਹਨ। ਇਸ ਤਿਉਹਾਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਭੈਣ-ਭਰਾਵਾਂ ਦੇ ਪਿਆਰ, ਵਿਸ਼ਵਾਸ ਅਤੇ ਸੁਰੱਖਿਆ ਦੇ ਵਾਅਦੇ ਦਾ ਪ੍ਰਤੀਕ ਹੈ। ਰੱਖੜੀ ਸਿਰਫ ਧਾਗੇ ਦੀ ਗੰਢ ਹੀ ਨਹੀਂ, ਸਾਂਝਾਂ ਦੇ ਰਿਸ਼ਤਿਆਂ ਦੀ ਮਜ਼ਬੂਤੀ ਦੀ ਪਛਾਣ ਵੀ ਹੈ। ਇਹ ਤਿਉਹਾਰ ਭਾਈਚਾਰੇ, ਪਿਆਰ ਅਤੇ ਪਰਿਵਾਰਕ ਇਕਤਾ ਨੂੰ ਹੋਰ ਵਧਾਉਂਦਾ ਹੈ।

CATEGORIES
TAGS
Share This

COMMENTS

Wordpress (0)
Disqus ( )
Translate