ਫਾਜਿ਼ਲਕਾ ਪੁਲਸ ਨੇ ਕੇਲਿਆਂ ਚ ਲੁਕਾ ਕੇ ਲਿਜਾਇਆ ਜਾ ਰਿਹਾ 51 ਕਿਲੋ ਪੋਸਤ ਫੜ੍ਹਿਆ

ਇੱਕ ਅੰਤਰਰਾਜੀ ਚੈੱਕ ਪੋਸਟ ‘ਤੇ ਇੱਕ ਵੱਡੀ ਕਾਰਵਾਈ ਵਿੱਚ, ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੇ ਥਾਣਾ ਬਹਾਵਲ ਵਾਲਾ ਦੀ ਪੁਲਿਸ ਨੇ ਕੇਲਿਆਂ ਨਾਲ ਭਰੇ ਇੱਕ ਕੈਂਟਰ ਵਿੱਚੋਂ 51 ਕਿਲੋ 406 ਗ੍ਰਾਮ ਭੁੱਕੀ ਬਰਾਮਦ ਕੀਤੀ। ਪੁਲਿਸ ਨੇ ਕੈਂਟਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਡਰਾਈਵਰ ਦੀ ਪਛਾਣ ਹਰਬੰਸ ਸਿੰਘ ਉਰਫ਼ ਹੈਪੀ ਵਜੋਂ ਹੋਈ ਹੈ। ਉਹ ਮਾਨਸਾ ਜ਼ਿਲ੍ਹੇ ਦੇ ਬਰੇਟਾ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਡਰਾਈਵਰ ਵਿਰੁੱਧ ਐਨਡੀਪੀਐਸ ਦੀ ਧਾਰਾ 15ਸੀ, 61, 85 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ ਕੱਲ੍ਹ ਦੇਰ ਸ਼ਾਮ ਵਾਪਰੀ।

CATEGORIES
TAGS
Share This

COMMENTS

Wordpress (0)
Disqus ( )
Translate