ਦਫਤਰ ਲੇਟ ਜਾਣ ਵਾਲਿਆਂ ਦੀ ਹੁਣ ਖੈਰ ਨਹੀਂ, ਮਸ਼ੀਨ ਰਾਹੀਂ ਲੱਗੇਗੀ ਹਾਜ਼ਰੀ
ਚੰਡੀਗੜ੍ਹ 30 ਜੁਲਾਈ। ਸਹਿਕਾਰਤਾ ਵਿਭਾਗ ਦੇ ਮੁਲਾਜ਼ਮਾਂ ਨੂੰ ਹੁਣ ਦਫਤਰ ਸਮੇਂ ਸਿਰ ਪਹੁੰਚਣਾ ਪਵੇਗਾ। ਲੇਟ ਜਾਣ ਵਾਲਿਆਂ ਦੀ ਹੁਣ ਖੈਰ ਨਹੀਂ।ਕਿਉਂਕਿ ਦਫਤਰ ਵਿੱਚ ਹੁਣ ਹਾਜ਼ਰੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਲੱਗੇਗੀ। ਸਹਿਕਾਰਤਾ ਵਿਭਾਗ ਦੇ ਰਜਿਸਟਰਾਰ ਡਾਕਟਰ ਸੇਨੂ ਦੁੱਗਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਵਿਭਾਗ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ ਕਿ ਟਰਾਇਲ ਦੇ ਤੌਰ ਤੇ ਇੱਕ ਮਹੀਨਾ 1 ਅਗਸਤ ਤੋਂ 31 ਅਗਸਤ ਤੱਕ ਮਸ਼ੀਨ ਰਾਹੀਂ ਹਾਜ਼ਰੀ ਲੱਗੇਗੀ।


CATEGORIES ਪੰਜਾਬ


