ਐਸ.ਐਮ.ਓ ਢਿੱਲਵਾਂ ਵੱਲੋਂ ਆਮ ਆਦਮੀ ਕਲੀਨਿਕ ਭਾਣੋ ਲੰਗਾ ਅਤੇ ਮਿਆਣੀ ਬਾਕਰਪੁਰ ਦਾ ਅਚਨਚੇਤ ਦੌਰਾ
ਸਿਵਲ ਸਰਜਨ ਦੇ ਹੁਕਮਾਂ ਤਹਿਤ ਆਮ ਆਦਮੀ ਕਲੀਨਿਕ ਕੀਤੇ ਜਾ ਰਹੇ ਹਨ ਚੈੱਕ
ਐਸ.ਐਮ.ਓ ਢਿੱਲਵਾਂ ਵੱਲੋਂ ਆਮ ਆਦਮੀ ਕਲੀਨਿਕ ਭਾਣੋ ਲੰਗਾ ਅਤੇ ਮਿਆਣੀ ਬਾਕਰਪੁਰ ਦਾ ਅਚਨਚੇਤ ਦੌਰਾ
ਓ.ਪੀ.ਡੀ, ਲੈਬ ਅਤੇ ਫਾਰਮੇਸੀ ਦੇ ਕੰਮ ਕਾਜ ਦਾ ਲਿਆ ਜਾਇਜਾ
ਕਪੂਰਥਲਾ 21 ਜੁਲਾਈ- ਸਿਵਲ ਸਰਜਨ ਕਪੂਰਥਲਾ ਡਾ. ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਵੱਲੋਂ
ਬੀਤੇ ਦਿਨੀ ਆਮ ਆਦਮੀ ਕਲੀਨਿਕ ਭਾਣੋ ਲੰਗਾ ਅਤੇ ਮਿਆਣੀ ਬਾਕਰਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਵੱਲੋਂ ਆਮ ਆਦਮੀ ਕਲੀਨਿਕ ਦੇ ਡਾਕਟਰ ਵੱਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਓ.ਪੀ.ਡੀ ਦੇ ਕੰਮਕਾਜ ਸਬੰਧੀ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਆਮ ਆਦਮੀ ਕਲੀਨਿਕ ਦਾ ਫਾਰਮੇਸੀ ਵਿਭਾਗ ਵੀ ਚੈੱਕ ਕੀਤਾ, ਜਿਸ ਉਪਰੰਤ ਉਨ੍ਹਾਂ ਦਵਾਈਆਂ ਨੂੰ ਸੁਚਾਰੂ ਢੰਗ ਨਾਲ ਤਰਤੀਬ ਅਨੁਸਾਰ ਰੱਖਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਮਰੀਜ਼ਾਂ ਵੱਲੋਂ ਦਿੱਤੇ ਗਏ ਬਲੱਡ ਸੈਂਪਲ ਦਾ ਰਿਕਾਰਡ ਚੈਕ ਕੀਤਾ ਅਤੇ ਰਿਪੋਰਟਾਂ ਤੈਅ ਸਮੇਂ ਅਨੁਸਾਰ ਮਰੀਜ਼ਾ ਨੂੰ ਦਿੱਤੀਆਂ ਜਾਦੀਆਂ ਹਨ ਕਿ ਨਹੀਂ ਸੰਬੰਧੀ ਵੀ ਸਮੀਖਿਆ ਕੀਤੀ। ਇਸ ਦੌਰਾਨ ਬੀ.ਈ.ਈ ਮੋਨਿਕਾ ਅਤੇ ਆਮ ਆਦਮੀ ਕਲੀਨਿਕ ਦਾ ਸਮੂਹ ਸਟਾਫ ਹਾਜ਼ਰ ਸੀ।
(ਡੱਬੀ)
ਹਰ ਮਰੀਜ਼ ਦੀ ਆਭਾ ਆਈ-ਡੀ ਜਰੂਰ ਬਣਾਈ ਜਾਵੇ – ਡਾ. ਪ੍ਰੇਮ ਕੁਮਾਰ
ਦੋਵੇਂ ਆਮ ਆਦਮੀ ਕਲੀਨਿਕ ਦੇ ਦੌਰੇ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਨੇ ਕਲੀਨਿਕਲ ਅਸੀਸਟੇਂਟ ਨੂੰ ਆਮ ਆਦਮੀ ਕਲੀਨਿਕ ਵਿਖੇ ਆਉਣ ਵਾਲੇ ਹਰ ਮਰੀਜ਼ ਦੀ ਆਭਾ ਆਈ-ਡੀ ਜਰੂਰ ਬਣਾਈ ਜਾਵੇ ਸਬੰਧੀ ਹਦਾਇਤ ਕੀਤੀ। ਉਨ੍ਹਾਂ ਐਨ.ਸੀ.ਡੀ ਪ੍ਰੋਗਰਾਮ ਸੰਬੰਧੀ ਵੀ ਕੰਮਕਾਜ ਤੇਜ਼ੀ ਨਾਲ ਕਰਨ ਲਈ ਕਿਹਾ ਤਾਂ ਜੋ ਟੀਚੇ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਆਮ ਆਦਮੀ ਕਲੀਨਿਕ ਦੇ ਡਾਕਟਰ ਨੂੰ ਸਿਹਤ ਕੇਂਦਰ ‘ਚ ਉਪਲਬਧ ਦਵਾਇਆਂ ਹੀ ਮਰੀਜ਼ਾਂ ਨੂੰ ਲਿੱਖਣ ਦੀ ਹਦਾਇਤ ਕੀਤੀ ਅਤੇ ਬਾਹਰਲੀ ਦਵਾਈ ਲਿਖਣ ਤੋਂ ਸਖਤ ਮਨਾਹੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਸਟਾਫ ਨੂੰ ਸਿਹਤ ਸਹੂਲਤਾਂ ਨੂੰ ਜ਼ਮੀਨੀ ਪੱਧਰ ਤੱਕ ਪਹੁਚਾਉਣ ਲਈ ਯੋਗ ਉਪਰਾਲੇ ਕਰਨ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਆਮ ਲੋਕਾਂ ‘ਚ ਸਿਹਤ ਸਹੂਲਤਾਂ ਅਤੇ ਸਿਹਤ ਸਕੀਮਾਂ ਪ੍ਰਤੀ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ। ਉਨ੍ਹਾਂ ਆਮ ਆਦਮੀ ਕਲੀਨਿਕ ਦੇ ਦਫਤਰੀ ਰਿਕਾਰਡ ਨੂੰ ਅਪ ਟੂ ਡੇਟ ਰੱਖਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਦੱਸਇਆਂ ਕਿ ਆਮ ਆਦਮੀ ਕਲੀਨਿਕ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਤਸਲੀਬਖਸ਼ ਸੀ।




