ਹਰਿਆਣਾ ਦੇ ਨੂੰਹ ਵਿਚ ਤਿੰਨ ਮਕਾਨ ਢਹਿ ਢੇਰੀ, 8 ਸਾਲ ਦੇ ਬੱਚੇ ਦੀ ਮੌਤ, 19 ਲੋਕ ਜ਼ਖ਼ਮੀ

ਹਰਿਆਣਾ ਦੇ ਨੂਹ ਵਿੱਚ ਮੀਂਹ ਕਾਰਨ ਬਿਰਸਿਕਾ ਪਿੰਡ ਵਿੱਚ ਤਿੰਨ ਘਰ ਢਹਿ ਗਏ। ਢਹਿ ਗਏ ਘਰਾਂ ਦੇ ਮਲਬੇ ਹੇਠ ਦੱਬਣ ਨਾਲ 19 ਲੋਕ ਜ਼ਖਮੀ ਹੋ ਗਏ ਅਤੇ ਇੱਕ ਬੱਚੇ ਦੀ ਮੌਤ ਹੋ ਗਈ।

ਪਿੰਡ ਦੇ ਲਿਆਕਤ ਨੇ ਦੱਸਿਆ ਕਿ ਪਿੰਡ ਵਿੱਚ ਮੀਂਹ ਕਾਰਨ ਬੀਤੀ ਰਾਤ ਇੱਕ ਪਰਿਵਾਰ ਦੇ ਤਿੰਨ ਘਰ ਢਹਿ ਗਏ। ਮਲਬੇ ਹੇਠ ਦੱਬਣ ਨਾਲ 19 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ 8 ਸਾਲਾ ਲੜਕੇ ਸਿਫਾਨ ਪੁੱਤਰ ਤਲੀਮ ਦੀ ਮੌਤ ਹੋ ਗਈ। ਸਿਹਾਨ ਅਤੇ ਇੱਕ ਔਰਤ ਮੁਬੀਨਾ ਪਤਨੀ ਵਲੀ ਮੁਹੰਮਦ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾ ਰੋਹਤਕ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।

CATEGORIES
TAGS
Share This

COMMENTS

Wordpress (0)
Disqus ( )
Translate