ਕਾਂਗਰਸ ਵੱਲੋਂ ਸੀਨੀਅਰ ਲੀਡਰ ਨੂੰ 6 ਸਾਲਾਂ ਲਈ ਪਾਰਟੀ ‘ਚੋਂ ਕੱਢਿਆ ਗਿਆ
ਕਾਂਗਰਸ ਵੱਲੋਂ ਆਪਣੇ ਸੀਨੀਅਰ ਲੀਡਰ ਗੁਰਚਰਨ ਸਿੰਘ ਰਾਜੂ ਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਨਾਲ ਹੀ ਉਨਾਂ ਦੀ ਮੁਢਲੀ ਮੈਂਬਰਸ਼ਿਪ ਵੀ ਖਤਮ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਚੇਅਰਮੈਨ ਨਰਿੰਦਰ ਨਾਥ ਦੀ ਪ੍ਰਧਾਨਗੀ ਹੇਠ ਦਿੱਲੀ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੀ ਬੈਠਕ ਵਿੱਚ ਹੋਏ ਫੈਸਲੇ ਤਹਿਤ ਕ੍ਰਿਸ਼ਨਾ ਨਗਰ ਤੋਂ ਜਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ 6 ਸਾਲਾਂ ਲਈ ਪਾਰਟੀ ਚੋਂ ਬਾਹਰ ਕੱਢ ਦਿੱਤਾ। ਉਨਾਂ ਖਿਲਾਫ ਇਹ ਕਾਰਵਾਈ ਰਾਸ਼ਟਰੀ ਕਾਂਗਰਸ ਦੇ ਸੰਵਿਧਾਨ ਦੀ ਧਾਰਾ 19 ਸੀ ਦੇ 4 ਅਧੀਨ ਹੋਈ ਹੈ। ਸੀਨੀਅਰ ਲੀਡਰ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾਏ ਜਾਣ ਤੋਂ ਬਾਅਦ ਸਿਆਸੀ ਖੇਮੇ ਵਿੱਚ ਚਰਚਾ ਨੇ ਜ਼ੋਰ ਫੜ ਲਿਆ।

CATEGORIES ਰਾਸ਼ਟਰੀ


