ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 4 ਜੇਲ ਸੁਪਰੀਡੈਂਟ ਤੇ ਸਹਾਇਕ ਸੁਪਰੀਡੈਂਟਾਂ ਸਮੇਤ 25 ਕਰਮਚਾਰੀ ਸਸਪੈਂਡ
ਚੰਡੀਗੜ੍ਹ 28 ਜੂਨ। ਭਰਿਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਇਸੇ ਤਹਿਤ ਜੇਲ੍ਹਾਂ ਵਿੱਚ ਫੈਲੇ ਭਰਿਸ਼ਟਾਚਾਰ ਖਿਲਾਫ ਮਾਨ ਸਰਕਾਰ ਨੇ ਵੱਡੀ ਕਾਰਵਾਈ ਕੀਤੀ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜੇਲਾਂ ਦੇ ਕਰੀਬ 25 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜੇਲਾਂ ਵਿੱਚ ਕੰਮ ਕਾਜ ਸਧਾਰਨ ਲਈ ਕੀਤੀ ਦੱਸੀ ਜਾ ਰਹੀ ਹੈ। ਜਿੰਨਾ ਖਿਲਾਫ ਕਾਰਵਾਈ ਕੀਤੀ ਗਈ ਹੈ ਉਹਨਾਂ ਕਰਮਚਾਰੀਆਂ ਵਿੱਚ ਦੋ ਡਿਪਟੀ ਸੁਪਰੀਡੈਂਟ ਅਤੇ ਦੋ ਅਸਿਸਟੈਂਟ ਸੁਪਰੀਡੈਂਟ ਵੀ ਸ਼ਾਮਿਲ ਹਨ। ਸਰਕਾਰੀ ਬੁਲਾਰੇ ਅਨੁਸਾਰ ਭਰਿਸ਼ਟਾਚਾਰ ਤੇ ਡਰੱਗ ਨੈਟਵਰਕ ਨੂੰ ਖਤਮ ਕਰਨ ਲਈ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਇਹ ਗੱਲਾਂ ਆਮ ਤੌਰ ਤੇ ਆਉਂਦੀ ਸੀ ਕਿ ਜੇਲ੍ਹਾਂ ਵਿੱਚ ਭਰਿਸ਼ਟਾਚਾਰ ਅਤੇ ਨਸ਼ੇ ਦਾ ਨੈਟਵਰਕ ਚੱਲਦਾ ਆ ਰਿਹਾ ਹੈ। ਸਰਕਾਰ ਦੇ ਇਸ ਐਕਸ਼ਨ ਨਾਲ ਜੇਲਾਂ ਵਿੱਚ ਭਰਿਸ਼ਟਾਚਾਰ ਅਤੇ ਡਰੱਗ ਨੈਟਵਰਕ ਨੂੰ ਠੱਲ ਪਵੇਗੀ।

CATEGORIES ਪੰਜਾਬ


