ਪਸ਼ੂਆਂ ਨੂੰ ਪੱਠੇ ਪਾ ਰਹੇ ਕਿਸਾਨ ਨੂੰ ਕਾਲੇ ਨਾਗ ਨੇ ਮਾਰਿਆ ਡੰਗ

ਫਾਜਿ਼ਲਕਾ ਉਪ ਮੰਡਲ ਦੇ ਪਿੰਡ ਜੋੜਕੀ ਅੰਧੇਵਾਲੀ ਚ ਪਸ਼ੂਆਂ ਨੂੰ ਹਰਾ ਚਾਰਾ ਪਾ ਰਹੇ ਕਿਸਾਨ ਨੂੰ ਸੱਪ ਦੁਆਰਾ ਡੰਗੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਘਰ ਚ ਆਮ ਵਾਂਗ ਕੰਮ ਕਰ ਰਿਹਾ ਸੀ। ਜਦੋਂ ਉਹ ਚਾਰੇ ਦੇ ਕੋਲ ਗਿਆ ਤਾਂ ਉਥੇ ਪਾਥੀਆਂ ਦੇ ਪਿੱਛੇ ਕਾਲੇ ਰੰਗ ਦਾ ਸੱਪ ਲੁਕਿਆ ਹੋਇਆ ਸੀ। ਜਿਵੇ. ਹੀ ਕਿਸਾਨ ਚਾਰਾ ਲੈਣ ਗਿਆ ਤਾਂ ਅਚਾਨਕ ਸੱਪ ਨੇ ਉਸ ਨੂੰ ਡੰਗ ਲਿਆ। ਕਿਸਾਨ ਨੂੰ ਫਾਜਿ਼ਲਕਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆਹੈ। ਫਿਲਹਾਲ ਕਿਸਾਨ ਦਾ ਇਲਾਜ ਹਸਪਤਾਲ ਚ ਚੱਲ ਰਿਹਾ ਹੈ

CATEGORIES
TAGS
Share This

COMMENTS

Wordpress (0)
Disqus ( )
Translate