ਹੁਣ ਤੱਕ ਕਿਸਾਨਾਂ ਦੇ ਖਾਤੇ ਵਿਚ ਪਹੁੰਚੇ 3 ਲੱਖ 70 ਹਜ਼ਾਰ ਕਰੋੜ ਰੁਪਏ , ਜਾਣੋ ਕਦੋਂ ਆਵੇਗੀ 20ਵੀਂ ਕਿਸਤ
pm kisan nidhi yojana -20 ਵੀਂ ਕਿਸਤ ਦਾ ਲਾਭ ਉਠਾਉਣ ਦੇ ਲਈ ਕਿਸਾਨਾਂ ਨੂੰ ਕੁਝ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਹੋਣਗੀਆਂ। ਇੰਨਾਂ ਵਿਚ ਕੇਵਾਈਸੀ , ਜ਼ਮੀਨ ਵੈਰੀਫੈਕੀਸ਼ਨ, ਬੈਂਕ ਖਾਤੇ ਦਾ ਆਧਾਰ ਨਾਲ Çਲੰਕ ਹੋਣ ਅਤੇ ਫਾਰਮਰ ਰਜ਼ਿਸਟਰੀ ਵਿਚ ਪੰਜੀਕਰਨ ਸ਼ਾਮਲ ਹਨ।
20ਵੀਂ ਕਿਸਤ ਦਾ ਇੰਤਜਾਰ
ਕਿਸਾਨਾਂ ਵਿਚ ਹੁਣ 20ਵੀਂ ਕਿਸਤ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਹੈ। ਮੀਡੀਆ ਰਿਪੋਰਟਸ ਅਤੇ ਯੋਜਨਾ ਦੇ ਸ਼ਡਿਊਲ ਅਨੁਸਾਰ 20ਵੀਂ ਕਿਸਤ ਜੂਨ 2025 ਵਿਚ ਜਾਰੀ ਹੋਣ ਦੀ ਸੰਭਾਵਨਾ ਹੈ। ਕੁਝ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਅ ਹੈ ਕਿ ਇਹ ਕਿਸਤ 20 ਜੂਨ 2025 ਨੂੰ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੀ ਜਾ ਸਕਦੀ ਹੈ।
ਹਲਾਂ ਕਿ ਅਜੇ ਤੱਕ ਸਰਕਾਰ ਨੇ ਇਸ ਦੇ ਲਈ ਅਧਿਕਾਰਤ ਤਰੀਖ ਦੀ ਘੋਸ਼ਣਾ ਨਹੀਂ ਕੀਤੀ ਹੈ। ਯੋਜਨਾਂ ਦੇ ਨਿਯਮਾਂ ਅਨੁਸਾਰ ਪਹਿਲੀ ਕਿਸਤ ਅਪ੍ਰੈਲ ਜੁਲਾਈ, ਦੂਜੀ ਅਗਸਤ ਨਵੰਬਰ ਅਤੇ ਤੀਜੀ ਦਸੰਬਰ ਮਾਰਚ ਦੇ ਵਿਚ ਜਾਰੀ ਕੀਤੀ ਜਾਂਦੀ ਹੈ। ਇਸ ਆਧਾਰ ’ਤੇ ਜੂਨ 2025 ਦੇ ਅੰਤ ਤੱਕ 20ਵੀਂ ਕਿਸਤ ਜਾਰੀ ਹੋਣ ਦੀ ਉਮੀਦ ਹੈ।

CATEGORIES ਪੰਜਾਬ


