ਮਧੂ ਮੱਖੀਆਂ ਪਾਲਣ ਦੀ ਸਿਖਲਾਈ ਲੈਣਾ ਚਾਹੁੰਦੇ ਹੋ ਤਾਂ ਇਹ ਪੋਸਟ ਕਰੋ ਕਲਿੱਕ
ਮਧੂ ਮੱਖੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਸੈਮੀਨਾਰ 18 ਜੂਨ ਨੂੰ
ਅਬੋਹਰ 16 ਜੂਨ
ਡਿਪਟੀ ਡਾਇਰੈਕਟਰ ਬਾਗਬਾਨੀ ਅਬੋਹਰ ਸ. ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਮੱਧੂ ਮੱਖੀ ਪਾਲਣ ਸਬੰਧੀ ਨਤੀਨਤਮ ਤੇ ਤਕਨੀਕੀ ਜਾਣਕਾਰੀ ਦੇਣ ਲਈ 18 ਜੂਨ 2025 ਦਿਨ ਬੁੱਧਵਾਰ ਨੂੰ ਸਿਟਰਸ ਅਸਟੇਟ ਅਬੋਹਰ ਵਿਖੇ ਜ਼ਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਹਰਾਂ ਵੱਲੋਂ ਕਿਸਾਨ ਵੀਰਾਂ ਨਾਲ ਆਪਣੀ ਵਢਮੁੱਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਮਧੂ ਮੱਖੀ ਪਾਲਣ ਕਿਤੇ ਨਾਲ ਜੁੜੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਇਸ ਸੈਮੀਨਾਰ ਦੌਰਾਨ ਸਮੇਂ ਸਿਰ ਪਹੁੰਚਣ ਤੇ ਕਿਤੇ ਨੂੰ ਪ੍ਰਫੂਲਿਤ ਕਰਨ ਲਈ ਮਾਹਰਾਂ ਵੱਲੋਂ ਦਿੱਤੀ ਜਾਣਕਾਰੀ ਨੂੰ ਅਪਣਾਉਣ *ਤੇ ਆਪਣੇ ਗਿਆਨ ਦੇ ਨਾਲ-ਨਾਲ ਆਮਦਨ ਨੁੰ ਵੀ ਵਧਾਉਣ।

CATEGORIES ਮਾਲਵਾ


