ਨਹਿਰ ਵਿਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ
ਗੰਗਾਨਗਰ 16 ਜੂਨ।ਸਵੇਰੇ ਸਵੇਰੇ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨਹਿਰ ਵਿੱਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤੇ ਇਹਨਾਂ ਵਿੱਚ ਦੋ ਜੁੜਵਾ ਭਰਾ ਸਨ। ਜਾਣਕਾਰੀ ਅਨੁਸਾਰ ਰਾਜਸਥਾਨ ਦੇ ਪੀਲੀ ਬੰਗਾ ਵਿਖੇ ਤਿੰਨ ਬੱਚੇ ਬੱਕਰੀਆਂ ਚਰਾਉਣ ਲਈ ਗਏ ਹੋਏ ਸਨ। ਉਹ ਨਹਿਰ ਦੇ ਕਿਨਾਰੇ ਬੱਕਰੀਆਂ ਚਰਾ ਰਹੇ ਸਨ। ਇਸ ਦੌਰਾਨ ਉਹ ਨਹਿਰ ਵਿੱਚ ਡਿੱਗ ਗਏ ਜਿਸ ਕਾਰਨ ਨਹਿਰ ਚ ਡੁੱਬਣ ਕਾਰਨ ਤਿੰਨਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ਾਂ ਨੂੰ ਬਾਹਰ ਕਢਵਾ ਕੇ ਸਰਕਾਰੀ ਹਸਪਤਾਲ ਰਖਵਾਇਆ ਗਿਆ ਤੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚਿਆਂ ਦੀ ਪਹਿਛਾਣ ਕ੍ਰਿਸ਼ਨ ਪੁੱਤਰ ਨਾਨਕ ਰਾਮ ਵਕੀਲ ਪੁੱਤਰ ਨਾਨਕ ਰਾਮ ਤੇ ਰਮਣ ਪੁੱਤਰ ਕ੍ਰਿਸ਼ਨ ਲਾਲ ਵਜੋਂ ਹੋਈ।

CATEGORIES ਰਾਸ਼ਟਰੀ


