ਭਾਰਤੀ ਕ੍ਰਿਕਟ ਟੀਮ ਨੂੰ ਮਿਲਿਆ ਨਵਾਂ ਮੁੱਖ ਕੋਚ
ਭਾਰਤੀ ਕ੍ਰਿਕੇਟ ਟੀਮ ਨੂੰ ਇੱਕ ਵਾਰ ਨਵਾਂ ਮੁੱਖ ਕੋਚ ਮਿਲ ਗਿਆ ਹੈ। ਜਾਣਕਾਰੀ ਅਨੁਸਾਰ ਗੌਤਮ ਗੰਭੀਰ ਦੀ ਮਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਗੌਤਮ ਗੰਭੀਰ ਇੰਗਲੈਂਡ ਤੋਂ ਭਾਰਤ ਵਾਪਸ ਆ ਗਏ ਹਨ। ਉਨਾਂ ਦੇ 20 ਜੂਨ ਤੱਕ ਵਾਪਸ ਜਾਣ ਦੀ ਉਮੀਦ ਹੈ। ਅਜਿਹੇ ਵਿੱਚ ਉੱਥੇ ਪਹਿਲਾਂ ਹੀ ਮੌਜੂਦ ਵੀਵੀਐਸ ਲਕਸ਼ਮਣ ਗੌਤਮ ਗੰਭੀਰ ਦੀ ਗੈਰ ਹਾਜ਼ਰੀ ਵਿੱਚ ਭਰਤੀ ਕਰਕ ਟੀਮ ਦੀ ਨਿਗਰਾਨੀ ਕਰਨਗੇ। ਇੰਗਲੈਂਡ ਵਿੱਚ ਵੀਵੀਐਸ ਲਕਸ਼ਮਣ ਭਾਰਤ ਦੀ ਅੰਡਰ 19 ਟੀਮ ਦੀ ਨਿਗਰਾਨੀ ਕਰ ਰਹੇ ਹਨ। ਵੀਵੀਐਸ ਲਕਸ਼ਮਣ ਇਸ ਤੋਂ ਪਹਿਲਾਂ ਵੀ ਭਾਰਤ ਦੇ ਮੁੱਖ ਕੋਚ ਵਜੋਂ ਅਸਥਾਈ ਤੌਰ ਤੇ ਸੇਵਾਵਾਂ ਨਿਭਾ ਚੁੱਕੇ ਹਨ ਤੇ ਹੁਣ ਗੰਭੀਰ ਦੀ ਗੈਰ ਹਾਜ਼ਰੀ ਵਿੱਚ ਉਹ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵਜੋਂ ਸੇਵਾਵਾਂ ਦੇਣਗੇ।

CATEGORIES ਖੇਡਾਂ


