2 ਕੁੱਤਿਆਂ ਨੂੰ ਲਗਾਏ ਹਲਕਾਅ  ਰੋਕੂ ਟੀਕੇ

ਫਾਜ਼ਿਲਕਾ 25 ਅਪ੍ਰੈਲ

                   ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂੰ ਦੁੱਗਲ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾ ਤਹਿਤ ਵੈਟਨਰੀ ਹਸਪਤਾਲ ਅਬੋਹਰ ਵੱਲੋਂ ਅਬੋਹਰ ਹਲਕੇ ਦੇ ਵੱਖ-ਵੱਖ ਏਰੀਏ ਅਤੇ ਸੜਕਾਂ ਤੇ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਫੜ ਕੇ ਹਲਕਾਅ ਰੋਕੂ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਇੰਚਾਰਜ ਵੈਟਨਰੀ ਹਸਪਤਾਲ ਅਬੋਹਰ ਡਾ. ਅਮਿਤ ਨੈਨ ਦੀ ਸਮੁੱਚੀ ਟੀਮ ਤੇ ਖਾਸਕਰ ਵੈਟਨਰੀ ਡਾਕਟਰ ਵਿਨੇ ਕੁਮਾਰ ਵੱਲੋਂ ਜੈਨ ਨਗਰੀ, ਬੱਸ ਸਟੈਂਡ ਰੋਡ ਅਤੇ ਹਨੂੰਮਾਨਗੜ੍ਹ ਰੋੜ ਤੇ ਘੁੰਮ ਰਹੇ 42 ਕੁੱਤਿਆਂ ਨੂੰ ਹਲਕਾਅ ਰੋਕੂ ਟੀਕੇ ਲਗਾਏ ਗਏ।

          ਇਸ ਮੌਕੇ ਡਾ. ਅਮਿਤ ਨੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਰਾਹੀਂ ਅਬੋਹਰ ਹਲਕੇ ਦੇ ਅਵਾਰਾ ਕੁੱਤਿਆਂ ਨੂੰ ਹਲਕਾਅ ਰੋਕੂ ਟੀਕੇ ਲਗਾਏ ਜਾ ਰਹੇ ਹਨ।  ਇਸੇ ਤਹਿਤ ਹੀ ਅੱਜ 42 ਅਵਾਰਾ ਕੁੱਤਿਆ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਕੇ ਇਸ ਤੋਂ ਪਹਿਲਾ ਵੀ ਲਗਾਏ ਜਾ ਚੁੱਕੇ ਹਨ। ਇਸ ਕਾਰਜ ਵਿੱਚ ਚੀਫ ਸੈਨਟਰੀ ਇੰਸਪੈਕਟਰ ਇਕਬਾਲ ਸਿੰਘ, ਸੈਨਟਰੀ ਇੰਸਪੈਕਟਰ ਅਸਵਨੀ ਮਿਗਲਾਨੀ, ਸੈਨਟਰੀ ਇੰਸਪੈਕਟਰ ਨਗਰ ਨਿਗਮ ਅਬੋਹਰ ਅਸੋਕ ਕੁਮਾਰ ਅਤੇ ਦੀਪਕਾ ਹੇਅਰ ਵੱਲੋਂ ਨੇ ਪੂਰਾ ਸਹਿਯੋਗ ਦਿੱਤਾ ।

CATEGORIES
Share This

COMMENTS

Wordpress (0)
Disqus (0 )
Translate