ਅਹਿਮਦਾਬਾਦ ਤੋਂ ਉਡਦਿਆਂ ਹੀ ਜਹਾਜ ਹਾਦਸਾਗ੍ਰਸਤ, ਲੱਗੀ ਅੱਗ
ਅਹਿਮਦਾਬਾਦ – ਅੱਜ ਭਾਰਤ ਦੇ ਅਹਿਮਦਾਬਾਦ ’ਚ ਇਕ ਜਹਾਜ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੁਜਰਾਤ ਦੇ ਅਹਿਮਦਾਬਾਦ ’ਚ ਏਅਰ ਇੰਡੀਆ ਦਾ ਇਕ ਜਹਾਜ ਉਸ ਵੇਲੇ ਹਾਦਸਾਗ੍ਰਸਤ ਹੋ ਗਿਆ ਜਦੋਂ ਇਹ ਜਹਾਜ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ। ਇਸ ਜਹਾਜ ’ਚ 242 ਯਾਤਰੀ ਸਵਾਰ ਦੱਸੇ ਜਾਂਦੇ ਹਨ। ਇਹ ਹਾਦਸਾ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹੋਇਆ। ਇਸ ਜਹਾਜ ‘ਚ 12 ਚਾਲਕ ਦਲ ਦੇ ਮੈਂਬਰ ਵੀ ਮੌਜੂਦ ਸਨ।
ਇਸ ਜਹਾਜ ਵਿਚ ਭਾਰਤੀ ਨਾਗਰਿਕ , ਬ੍ਰਿਟਿਸ਼ ਨਾਗਰਿਕ, ਪੁਰਤਗਾਲੀ ਨਾਗਰਿਕ ਵੀ ਮੌਜੂਦ ਸਨ।
CATEGORIES ਅੰਤਰਰਾਸ਼ਟਰੀ


