PAU ਨੇ ਸਜਾਵਟੀ ਫਸਲਾਂ ਦੀ ਕਾਸ਼ਤ ਲਈ ਫਲੋਰਲ ਕੈਲੰਡਰ ਬਣਾਇਆ

ਲੁਧਿਆਣਾ 5 ਜੂਨ। ਪੰਜਾਬ ਦੇ ਗਰਮ ਖੁਸ਼ਕ ਖੇਤਰ ਦੀਆਂ ਮੌਸਮੀ ਸਥਿਤੀਆਂ ਵਿਚ ਸਜਾਵਟੀ ਬੂਟਿਆਂ ਅਤੇ ਫਸਲਾਂ ਦੀ ਕਾਸ਼ਤ ਲਈ ਪੀ.ਏ.ਯੂ. ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਨੇ ਇਕ ਫਲੋਰਲ ਕੈਲੰਡਰ ਦਾ ਨਿਰਮਾਣ ਕੀਤਾ ਹੈ। ਇਸ ਕੈਲੰਡਰ ਨੂੰ ਹਿਮਾਚਲ ਪ੍ਰਦੇਸ਼ ਦੇ ਨਾਉਣੀ ਵਿਚ ਡਾ.ਵਾਈ ਐੱਸ ਪਰਮਾਰ ਬਾਗਬਾਨੀ ਅਤੇ ਖੇਤੀ ਜੰਗਲਾਤ ਯੂਨੀਵਰਸਿਟੀ ਵਿਖੇ ਹੋਈ 33ਵੀਂ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੀ ਸਮੂਹ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ। ਇਸ ਕੈਲੰਡਰ ਵਿਚ ਵੱਖ-ਵੱਖ ਸਜਾਵਟੀ ਫਸਲਾਂ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ। ਇਸ ਖੋਜ ਪ੍ਰੋਜੈਕਟ ਵੱਲੋਂ ਬਾਗਬਾਨੀ ਪ੍ਰੇਮੀਆਂ ਤੱਕ ਫੁੱਲਾਂ ਦੀ ਕਾਸ਼ਤ ਨੂੰ ਵਿਸਥਾਰਨ ਲਈ ਇਹ ਕੈਲੰਡਰ ਲੋਕ ਅਰਪਿਤ ਕੀਤਾ ਗਿਆ। ਆਸ ਹੈ ਕਿ ਇਸ ਨਾਲ ਬਾਗਬਾਨੀ ਵਿਚ ਦਿਲਚਸਪੀ ਰੱਖਣ ਵਾਲੇ ਸਧਾਰਨ ਲੋਕਾਂ ਤੱਕ ਸਜਾਵਟੀ ਬੂਟਿਆਂ ਦੀ ਨਿੱਜੀ ਅਤੇ ਵਪਾਰਕ ਕਾਸ਼ਤਯੋਗ ਜਾਣਕਾਰੀ ਸਾਰਾ ਸਾਲ ਮੌਸਮ ਅਨੁਸਾਰ ਮੁਹੱਈਆ ਹੋ ਜਾਵੇਗੀ।

ਇਸ ਮੌਕੇ ਤੇ ਫੁੱਲਾਂ, ਸਬਜ਼ੀਆਂ ਅਤੇ ਔਸ਼ਧੀ ਬੂਟਿਆਂ ਬਾਰੇ ਵਧੀਕ ਨਿਰਦੇਸ਼ਕ ਜਨਰਲ ਡਾ. ਸੁਧਾਕਰ ਪਾਂਡੇ ਅਤੇ ਵਾਈ ਐੱਸ ਪਰਮਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜੇਸ਼ਵਰ ਸਿੰਘ ਫੁੱਲਾਂ ਦੀ ਖੇਤੀ ਸੰਬੰਧੀ ਖੋਜ, ਡਾਇਰੈਕਟੋਰੇਟ ਦੇ ਨਿਰਦੇਸ਼ਕ ਡਾ. ਕੇ ਵੀ ਪ੍ਰਸਾਦ ਅਤੇ ਸੀਨੀਅਰ ਫੁੱਲ ਵਿਗਿਆਨੀ ਡਾ. ਐੱਨ ਕੇ ਦਦਲਾਨੀ ਦੀ ਹਾਜ਼ਰੀ ਵਿਸ਼ੇਸ਼ ਤੌਰ ਗੋਲਣ ਯੋਗ ਸੀ।

ਇਸ ਕੈਲੰਡਰ ਨੂੰ ਨਿਰਮਤ ਕਰਨ ਅਤੇ ਜਾਰੀ ਕਰਨ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਬਾਗਬਾਨੀ ਮਾਹਿਰਾਂ ਦੀ ਸਮੁੱਚੀ ਟੀਮ ਨੂੰ ਵਧਾਈ ਅਤੇ ਸ਼ਾਬਾਸ਼ ਦਿੱਤੀ।

CATEGORIES
Share This

COMMENTS

Wordpress (0)
Disqus ( )
Translate