ਜੇਕਰ ਤੁਸੀ ਆਪਣੀਆਂ ਗੱਡੀਆਂ ਦੇ ਚਲਾਨ ਨਹੀਂ ਕਟਵਾਉਣਾ ਚਾਹੁੰਦੇ ਤਾਂ ਵਰਤੋਂ ਇਹ App

ਅੱਜ ਦੀ ਤੇਜ ਤਰਾਰ ਜ਼ਿੰਦਗੀ ’ਚ ਬਹੁਤ ਸਾਰੇ ਲੋਕ Triffic lights ਨੂੰ ਜੰਪ ਕਰ ਜਾਂਦੇ ਹਨ। ਜਿਸ ਕਾਰਨ ਅਕਸਰ ਉਨ੍ਹਾ ਦੀਆਂ ਗੱਡੀਆਂ ਦੇ ਚਲਾਨ ਕੱਟ ਜਾਂਦੇ ਹਨ। ਪਰ ਜੇਕਰ ਤੁਸੀ over speed ਦੇ ਚਲਾਨ ਨਹੀਂ ਕਟਵਾਉਣਾ ਚਾਹੁੰਦੇ ਤਾਂ ਕੁਝ ਮੋਬਾਈਲ ਐਪ ਤੁਹਾਡੀ ਮਦਦ ਕਰ ਸਕਦੇ ਹਨ। ਇਹ ਐਪ ਨਾ ਸਿਰਫ਼ ਤੁਹਾਡੇ ਵਾਹਨ ਦੀ ਗਤੀ ਤੇ ਨਜ਼ਰ ਰੱਖਦੇ ਹਨ। ਸਗੋਂ ਇਹ ਵੀ ਦੱਸਦੇ ਹਨ ਕਿ ਅੱਗੇ ਸਪੀਡ ਕੈਮਰਾ ਕਿੱਥੇ ਲਗਾਇਆ ਗਿਆ ਹੈ। ਤਾਂ ਆਓ ਜਾਣਦੇ ਹਾਂ। ਇਸ ਤਰ੍ਹਾਂ ਦੇ ਐਪ ਬਾਰੇ

ਇੰਨਾਂ ਐਪਸ ਦਾ ਮਕਸਦ ਤੁਹਾਡੀ ਜ਼ਿੰਦਗੀ ਨੂੰ ਸੁਖਾਲਾ ਕਰਨਾ ਹੈ ਨਾ ਕਿ ਨਿਯਮਾਂ ਨੂੰ ਤੋੜਨਾ।

ਇਹ ਹਨ ਉਹ ਐਪ
Radarbot ਐਪ

ਰਾਡਾਰਬੋਟ iOS (iPhone) ਉਪਭੋਗਤਾਵਾਂ ਲਈ ਉਪਲਬਧ ਇੱਕ ਪ੍ਰਸਿੱਧ App ਹੈ। ਇਹ ਐਪ GPS ਰਾਹੀਂ ਕੰਮ ਕਰਦੀ ਹੈ ਅਤੇ ਰਸਤੇ ਵਿੱਚ speed ਕੈਮਰਾ ਆਉਣ ਤੋਂ ਪਹਿਲਾਂ ਹੀ ਇੱਕ ਚੇਤਾਵਨੀ ਭੇਜਦੀ ਹੈ। ਇਹ Red light ਵਾਲੇ ਕੈਮਰਿਆਂ ਅਤੇ ਔਸਤ ਗਤੀ ਬਾਰੇ ਵੀ ਜਾਣਕਾਰੀ ਦਿੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ app ਦੀ ਵਰਤੋਂ ਕਿਸੇ ਵੀ ਦੇਸ਼ ਵਿੱਚ ਕੀਤੀ ਜਾ ਸਕਦੀ ਹੈ, ਯਾਨੀ ਕਿ ਜੇਕਰ ਤੁਸੀਂ ਵਿਦੇਸ਼ ਜਾ ਰਹੇ ਹੋ, ਤਾਂ ਇਹ ਐਪ ਉੱਥੇ ਵੀ ਤੁਹਾਡੀ ਮਦਦ ਕਰੇਗੀ।

Waze ਐਪ

Waze App ਇੱਕ ਨੈਵੀਗੇਸ਼ਨ ਐਪ ਹੈ ਜੋ GPS , ਟ੍ਰੈਫ਼ਿਕ ਅਤੇ ਸਪੀਡ ਕੈਮਰਾ ਸਥਾਨ ਬਾਰੇ ਜਾਣਕਾਰੀ ਦਿੰਦੀ ਹੈ। ਇਹ ਐਪ ਗੂਗਲ ਅਤੇ iOS ਦੋਵਾਂ ਪਲੇਟਫਾਰਮਾਂ ’ਤੇ ਉਪਲਬਧ ਹੈ। ਉਪਭੋਗਤਾਵਾਂ ਨੂੰ ਰਸਤੇ ਵਿੱਚ Triffic, ਰੋਡ ਬਲਾਕ ਅਤੇ ਸਪੀਡ ਕੈਮਰਿਆਂ ਬਾਰੇ ਪਹਿਲਾਂ ਤੋਂ ਸੂਚਨਾਵਾਂ ਮਿਲਦੀਆਂ ਹਨ। ਇਹ ਐਪ ਪੂਰੀ ਤਰ੍ਹਾਂ ਮੁਫਤ ਹੈ ਅਤੇ ਇਸਨੂੰ ਕਰੋੜਾਂ ਲੋਕਾਂ ਦੁਆਰਾ ਡਾਊਨਲੋਡ ਕੀਤਾ ਗਿਆ ਹੈ।

ਤਕਨਾਲੋਜੀ ਮਦਦ ਕਰਦੀ ਹੈ, ਨਿਯਮਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹ
ਇਹ apps ਚਲਾਨ ਤੋਂ ਬਚਣ ’ਚ ਜ਼ਰੂਰ ਮਦਦ ਕਰ ਸਕਦੇ ਹਨ, ਪਰ ਇਨ੍ਹਾਂ ਦਾ ਉਦੇਸ਼ ਨਿਯਮਾਂ ਨੂੰ ਤੋੜਨਾ ਨਹੀਂ ਸਗੋਂ ਧਿਆਨ ਨਾਲ ਗੱਡੀ ਚਲਾਉਣਾ ਹੈ। ਟ੍ਰੈਫ਼ਿਕ ਪੁਲਿਸ ਸਪੀਡ ਕੈਮਰੇ ਲਗਾਉਂਦੀ ਹੈ ਤਾਂ ਜੋ ਸੜਕ ਹਾਦਸੇ ਘੱਟ ਹੋਣ ਅਤੇ ਲੋਕ ਨਿਯਮਾਂ ਦੀ ਪਾਲਣਾ ਕਰਨ। ਹਰ ਸਾਲ ਹਜ਼ਾਰਾਂ ਸੜਕ ਹਾਦਸੇ ਓਵਰਸਪੀਡਿੰਗ ਕਾਰਨ ਹੁੰਦੇ ਹਨ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਅਸੀਂ ਤਕਨਾਲੋਜੀ ਦੀ ਵਰਤੋਂ ਸੁਰੱਖਿਆ ਅਤੇ ਸੁਚੇਤਤਾ ਲਈ ਕਰੀਏ, ਨਾ ਕਿ ਸਿਰਫ਼ ਚਲਾਨ ਤੋਂ ਬਚਣ ਲਈ।

CATEGORIES
TAGS
Share This

COMMENTS

Wordpress (0)
Disqus ( )
Translate