ਮਾਨ ਸਰਕਾਰ ਨੇ ਆਪਣੇ ਹੀ ਐਮਐਲਏ ਤੇ ਕੀਤੀ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਰੇਡ
ਚੰਡੀਗੜ 23 ਮਈ।ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੇਂਸ ਨੀਤੀ ਨੂੰ ਅਪਣਾਉਂਦਿਆਂ ਅੱਜ ਆਪਣੇ ਹੀ ਇਕ ਹੋਰ ਵਿਧਾਇਕ ਖਿਲਾਫ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਰੇਡ ਕੀਤੀ। ਸਰਕਾਰ ਵੱਲੋਂ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਖਿਲਾਫ ਸਖਤ ਐਕਸ਼ਨ ਲਿਆ ਗਿਆ ਹੈ। ਜਿਸ ਤਹਿਤ ਉਹਨਾਂ ਦੇ ਉਪਰ ਰੇਡ ਵੱਜੀ ਹੈ। ਪਤਾ ਲੱਗਿਆ ਹੈ ਕਿ ਰਮਣ ਅਰੋੜਾ ਭਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ੱਕੀ ਸਨ। ਜਿਸ ਤੋਂ ਬਾਅਦ ਪਹਿਲਾਂ ਉਹਨਾਂ ਦੀ ਸੁਰੱਖਿਆ ਵੀ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਸੀ ਤੇ ਅੱਜ ਉਹਨਾਂ ਖਿਲਾਫ ਸਖਤ ਐਕਸ਼ਨ ਲੈਂਦਿਆਂ ਉਹਨਾਂ ਉੱਪਰ ਰੇਡ ਵੱਜੀ। ਜਾਣਕਾਰੀ ਸਾਹਮਣੇ ਆਈ ਹੈ ਕਿ ਰਮਨ ਅਰੋੜਾ ਖਿਲਾਫ ਲੋਕਾਂ ਦੀਆਂ ਸ਼ਿਕਾਇਤਾਂ ਸਨ। ਉਹ ਭੋਲੇ ਭਾਲੇ ਲੋਕਾਂ ਨੂੰ ਝੂਠੇ ਨੋਟਿਸ ਨਗਰ ਨਿਗਮ ਦੇ ਅਫਸਰਾਂ ਤੋਂ ਜਾਰੀ ਕਰਵਾਉਂਦਾ ਸੀ ਫਿਰ ਪੈਸੇ ਲੈ ਕੇ ਉਹਨਾਂ ਨੋਟਿਸਾਂ ਨੂੰ ਰਫਾ ਦਫਾ ਕਰਵਾ ਦਿੰਦਾ ਸੀ। ਉਧਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਕਾਰਵਾਈ ਦੀ ਸ਼ਲਾਂਘਾ ਕੀਤੀ ਹੈ। ਆਗੂਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਭਰਿਸ਼ਟਾਚਾਰ ਕਿਤੇ ਵੀ ਬਰਦਾਸ਼ਤ ਨਹੀਂ ਕਰਦੀ ਭਾਵੇਂ ਉਹਨਾਂ ਦੇ ਆਪਦੇ ਹੀ ਲੋਕ ਭਰਿਸ਼ਟਾਚਾਰ ਕਰਦੇ ਹੋਣ।



