ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਰਾਖੀਗੜ੍ਹੀ ਵਿਖੇ 20 ਕਰੋੜ ਦੀਆਂ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ

ਚੰਡੀਗੜ 19 ਮਈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸਿੰਧੂ ਘਾਟੀ ਸਭਿਅਤਾ ਦੇ ਇਤਿਹਾਸਕ ਸਥਲ ਰਾਖੀਗੜ੍ਹੀ ਵਿਖੇ ਸਥਾਪਤ ਸੰਗ੍ਰਹਿਆਲਏ ਅਤੇ ਵਿਆਖਿਆ ਕੇਂਦਰ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਤਿੰਨ ਵਿਕਾਸ ਪਰਿਯੋਜਨਾਵਾਂ ਦਾ ਲੋਕ ਅਰਪਣ ਕੀਤਾ। ਇਨ੍ਹਾਂ ਵਿੱਚ ਵਿਸ਼ਰਾਮ ਗ੍ਰਹਿ, ਛਾਤਰਾਵਾਸ ਅਤੇ ਕੈਫੇਟੇਰੀਆ ਸ਼ਾਮਲ ਹਨ।ਇਸ ਦੌਰਾਨ, ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਨੇ ਰਾਖੀਗੜ੍ਹੀ ਦੇ ਆਈਕੋਨਿਕ ਸਥਲ ਨੂੰ ਸਮਰਪਿਤ ਇੱਕ ਪੁਸਤਿਕਾ ਦਾ ਵੀ ਵਿਮੋਚਨ ਕੀਤਾ।ਇਸ ਮੌਕੇ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ, ਹਰਿਆਣਾ ਦੇ ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਲੋਕ ਨਿਰਮਾਣ ਅਤੇ ਜਨ-ਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus ( )
Translate