12 ਵੀ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਮਾਰੀ ਬਾਜ਼ੀ

ਚੰਡੀਗੜ੍ਹ 14 ਮਈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਮੁੜ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ ਤਿੰਨੇ ਸਥਾਨ ਕੁੜੀਆਂ ਨੇ ਮੱਲੇ ਹਨ। ਬੋਰਡ ਦੀ ਮੈਰਿਟ ਲਿਸਟ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਕੁੜੀਆਂ ਦੀ ਝੰਡੀ ਰਹੀ ਹੈ। ਮੈਰਿਟ ਵਿੱਚ ਆਏ 290 ਬੱਚਿਆਂ ਵਿੱਚੋਂ 234 ਕੁੜੀਆਂ ਹਨ ਜਦੋਂ ਕਿ 56 ਮੈਰਿਟ ਵਾਲੇ ਸਥਾਨ ਮੁੰਡਿਆਂ ਨੇ ਲਏ ਹਨ। ਪਹਿਲੇ ਸਥਾਨ ਤੇ ਬਰਨਾਲਾ ਦੀ ਵਿਦਿਆਰਥਣ ਹਰ ਸੀਰਤ ਕੌਰ ਪੁੱਤਰੀ ਸਿਮਰਦੀਪ ਸਿੰਘ ਰਹੀ। ਜੋ ਕਿ ਸਰਵਹਿਤਕਾਰੀ ਸੀਨੀਅਰ ਸੈਕੈਂਡਰੀ ਵਿਦਿਆ ਮੰਦਰ ਬਰਨਾਲਾ ਦੀ ਵਿਦਿਆਰਥਨ ਹੈ। ਦੂਜੇ ਸਥਾਨ ਤੇ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਕਸੋਆਣਾ ਫਿਰੋਜ਼ਪੁਰ ਰਹੀ ਜਦੋਂ ਕਿ ਤੀਜੇ ਸਥਾਨ ਤੇ ਅਰਸ਼ ਪੁੱਤਰੀ ਕਰਮਜੀਤ ਸਿੰਘ ਵਾਸੀ ਭੀਖੀ ਮਾਨਸਾ ਰਹੀ। 91 ਫੀਸਦੀ ਵੀ ਬੱਚੇ ਪਾਸ ਹੋਏ।

CATEGORIES
Share This

COMMENTS

Wordpress (0)
Disqus ( )
Translate