ਹਰਿਆਣਾ ਵਿੱਚ ਇਸ ਸਾਲ ਖੋਲਣਗੇ 350 ਵੀਟਾ ਬੂਥ

ਚੰਡੀਗੜ੍ਹ 12 ਮਈ। ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਹੈਫੈਡ ਅਤੇ ਵੀਟਾ ਦੇ ਗੁਣਵੱਤਾ ਵਾਲੇ ਉਤਪਾਦ ਹੁਣ ਆਮ ਲੋਕਾਂ ਨੂੰ ਇੱਕ ਹੀ ਛੱਤ ਹੇਠ ਉਪਲਬਧ ਹੋਣਗੇ। ਇਸ ਮਕਸਦ ਲਈ ਡੇਅਰੀ ਫੈਡਰੇਸ਼ਨ ਅਤੇ ਹੈਫੈਡ ਮਿਲ ਕੇ ਮਾਡਲ ਪਾਰਲਰ ਸਥਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬੇ ਭਰ ਵਿੱਚ 350 ਨਵੇਂ ਵੀਟਾ ਬੂਥ ਸਥਾਪਿਤ ਕੀਤੇ ਜਾਣਗੇ।ਇਸ ਪਹਿਲਕਦਮੀ ਨਾਲ ਸਹਿਕਾਰੀ ਸੰਸਥਾਵਾਂ ਦੇ ਉਤਪਾਦਾਂ ਦੀ ਪਹੁੰਚ ਨੂੰ ਹੋਰ ਵਧਾਇਆ ਜਾਵੇਗਾ ਅਤੇ ਗਾਹਕਾਂ ਨੂੰ ਸੁਵਿਧਾਜਨਕ ਤਰੀਕੇ ਨਾਲ ਉੱਚ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾਏ ਜਾਣਗੇ।

CATEGORIES
TAGS
Share This

COMMENTS

Wordpress (0)
Disqus ( )
Translate