ਜੇਕਰ ਪੰਜਾਬ ਨੂੰ ਪਾਣੀ ਦੀ ਲੋੜ ਪਈ ਤਾਂ ਹਰਿਆਣਾ ਟਿਊਬਲ ਲਾ ਕੇ ਭੇਜੇਗਾ ਪਾਣੀ-ਨਾਇਬ ਸਿੰਘ ਸੈਣੀ

ਚੰਡੀਗੜ੍ਹ 2 ਮਈ। ਪੰਜਾਬ ਤੇ ਹਰਿਆਣਾ ਵਿੱਚ ਪਾਣੀਆਂ ਦੇ ਮਸਲੇ ਨੂੰ ਲੈ ਕੇ ਵਧੇ ਤਨਾਅ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹਰਿਆਣਾ ਕੋਈ ਬੇਗਾਨਾ ਨਹੀਂ ਪੰਜਾਬ ਵਿੱਚੋਂ ਹੀ ਨਿਕਲਿਆ ਹੈ। ਪਾਣੀ ਕੁਦਰਤੀ ਸਰੋਤ ਹੈ। ਪਹਿਲਾਂ ਵੀ ਹਰਿਆਣਾ ਨੂੰ ਪਾਣੀ ਜਿਵੇਂ ਆ ਰਿਹਾ ਸੀ ਉਵੇਂ ਹੀ ਅਸੀਂ ਪਾਣੀ ਮੰਗ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਪਾਣੀ ਦੀ ਲੋੜ ਪਈ ਤਾਂ ਹਰਿਆਣਾ ਟਿਊਬਡ ਲਗਾ ਕੇ ਪਾਣੀ ਪੰਜਾਬ ਭੇਜੇਗਾ। ਇਸ ਗੱਲ ਦੀ ਅਸੀਂ ਗਰੰਟੀ ਦਿੰਦੇ ਹਾਂ। ਉਹਨਾਂ ਕਿਹਾ ਕਿ ਪੰਜਾਬ ਦੇ ਲੀਡਰਾਂ ਨੂੰ ਲੋਕ ਹਿੱਤ ਵਿੱਚ ਕੰਮ ਕਰਨੇ ਚਾਹੀਦੇ ਹਨ। ਉਹਨਾਂ ਨੂੰ ਮਾੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜਿਹੜੀ ਪੰਜਾਬ ਦੇ ਲੀਡਰ ਹੁਣ ਪਾਣੀ ਦੇ ਮਸਲੇ ਤੇ ਕਰ ਰਹੇ ਹਨ। ਉਧਰ ਮੁੱਖ ਮੰਤਰੀ ਸੈਣੀ ਦੇ ਇਸ ਬਿਆਨ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ਉੱਪਰ ਆਮ ਤੌਰ ਤੇ ਇਹ ਗੱਲ ਕਹਿ ਰਹੇ ਹਨ ਕਿ ਜੇਕਰ ਉਹ ਬੋਰ ਲਾ ਕੇ ਪੰਜਾਬ ਨੂੰ ਪਾਣੀ ਦੇਣ ਦੀ ਗੱਲ ਕਰ ਰਹੇ ਹਨ ਤਾਂ ਹੁਣ ਉਹ ਬੋਰ ਆਵਦੇ ਹਰਿਆਣਾ ਵਿੱਚ ਲਾ ਕੇ ਉੱਥੇ ਹੀ ਪਾਣੀ ਦੀ ਪੂਰਤੀ ਕਰ ਲੈਣ।

CATEGORIES
Share This

COMMENTS

Wordpress (0)
Disqus ( )
Translate