ਸੁਨੀਲ ਜਾਖੜ ਨੇ ਬਾਜਵਾ ਤੇ ਕਸਿਆ ਤੰਜ, ਆਵਦੇ ਪ੍ਰਧਾਨ ਵਾਂਗ ਹੁਣ CM ਨਾਲ ਸੈਟਿੰਗ ਨਾ ਕਰਿਓ, ਸਟੈਂਡ ਰੱਖਿਓ
ਚੰਡੀਗੜ੍ਹ 14 ਅਪ੍ਰੈਲ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਤੇ ਤੰਜ ਕਸਦਿਆਂ ਕਿਹਾ ਕਿ ਹੁਣ ਸੀਐਮ ਨਾਲ ਸੈਟਿੰਗ ਨਾ ਕਰਿਓ ਜਿਵੇਂ ਤੁਹਾਡੇ ਪ੍ਰਧਾਨ ਨੇ ਕੀਤੀ ਸੀ ਜਾਂ ਤਾਂ ਸਟੈਂਡ ਰੱਖਿਓ। ਦੱਸਣ ਯੋਗ ਹੈ ਕਿ ਬੀਤੇ ਦਿਨੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਨੂੰ ਘੇਰਨ ਲਈ ਬੰਬਾਂ ਵਾਲੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਿਲਾਂ ਵਧੀਆ ਤੇ ਉਹਨਾਂ ਖਿਲਾਫ ਮੁਕਦਮਾ ਦਰਜ ਹੋ ਗਿਆ ਸੀ। ਇਸੇ ਦੌਰਾਨ ਸੁਨੀਲ ਜਾਖੜ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਹੁਣ ਸਟੈਂਡ ਰੱਖਿਓ ਆਪਣੇ ਪ੍ਰਧਾਨ ਵਾਂਗ ਸੈਟਿੰਗ ਨਾ ਕਰਿਓ। ਸੁਨੀਲ ਜਾਖੜ ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰ ਰਹੇ ਸਨ।

CATEGORIES ਪੰਜਾਬ
TAGS punjab news