ਅਬੋਹਰ ਵਿੱਚ ਨਿਕਲਿਆ Monthly ਲਾਟਰੀ ਤਹਿਤ ਡੇਢ ਕਰੋੜ ਰੁਪਏ ਦਾ ਇਨਾਮ, ਪਰ ਹਾਲੇ ਤੱਕ ਨਹੀਂ ਮਿਲਿਆ ਕਰੋੜਪਤੀ ਬਣਿਆ ਸ਼ਖਸ
ਅਬੋਹਰ 10 ਮਾਰਚ। ਪੰਜਾਬ ਸਰਕਾਰ ਦੀ ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ ਲੰਗੇ ਸ਼ਨੀਵਾਰ ਨੂੰ ਕੱਢੀ ਗਈ। ਇਸ ਦਾ ਡੇਢ ਕਰੋੜ ਰੁਪਏ ਦਾ ਇਨਾਮ ਅਬੋਹਰ ਵਿੱਚ ਨਿਕਲਿਆ ਪਰ ਹੈਰਾਨੀ ਦੀ ਗੱਲ ਹੈ ਕਿ ਹਲੇ ਤੱਕ ਕਰੋੜਪਤੀ ਬਣੇ ਸ਼ਖਸ ਦੀ ਪਹਿਛਾਣ ਨਹੀਂ ਹੋ ਸਕੀ।
ਜਾਣਕਾਰੀ ਅਨੁਸਾਰ ਅਬੋਹਰ ਦੀ ਨਿਰੰਕਾਰੀ ਭਵਨ ਰੋਡ ਤੇ ਸਥਿਤ ਵਿਪਣ ਲਾਟਰੀ ਸਟੋਕਿਸਟ ਦੇ ਸੇਲਜਮੈਨ ਸੁਨੀਲ ਵਾਸੀ ਪਿੰਡ ਦੋਦੇਵਾਲਾ ਨੇ ਇਹ ਲਾਟਰੀ ਟਿਕਟ ਵੇਚੀ ਸੀ। ਜਿਸ ਉੱਪਰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਸੁਨੀਲ ਅਨੁਸਾਰ ਉਸ ਨੇ ਕਰੀਬ 20-22 ਦਿਨ ਪਹਿਲਾਂ ਇਹ ਟਿਕਟ ਵੇਚੀ ਸੀ ਜਿਸ ਦਾ ਨੰਬਰ 545595 ਹੈ। ਇਸ ਉਪਰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਪਰ ਹਾਲੇ ਤੱਕ ਉਕਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਸੁਨੀਲ ਕੁਮਾਰ ਨੇ ਕਿਹਾ ਕਿ ਜਿਸ ਕੋਲ ਵੀ ਇਹ ਟਿਕਟ ਹੈ ਉਹ ਉਹਨਾਂ ਨਾਲ ਸੰਪਰਕ ਕਰੇ ਤਾਂ ਜੋ ਅਗਲੀ ਕਾਰਵਾਈ ਸ਼ੁਰੂ ਹੋ ਸਕੇ। ਉਹਨਾਂ ਕਿਹਾ ਕਿ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਡੇਢ ਕਰੋੜ ਰੁਪਏ ਦਾ ਇਨਾਮ ਅਬੋਹਰ ਵਿੱਚ ਨਿਕਲਿਆ ਹੈ।

CATEGORIES ਪੰਜਾਬ


