ਨਰਮੇ ਦੀ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਨੁਕਤੇ ਸਾਂਝੇ

ਫਾਜ਼ਿਲਕਾ, 25 ਜਨਵਰੀ
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਉਡੀਆਂ ਵਿਖੇ ਕੈਂਪ ਲਗਾ ਕੇ ਨਰਮੇ ਦੀ ਫਸਲ ਨੂੰ ਮੁੜ ਸੁਰਜੀਤ ਕਰਨ ਦੇ ਨੁਕਤੇ ਸਾਂਝੇ ਕੀਤੇ। ਸੰਬੋਧਨ ਕਰਦਿਆਂ ਬੀ.ਟੀ.ਐਮ. ਸ੍ਰੀ ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਬਲਾਕ ਫਾਜ਼ਿਲਕਾ ਨੇ ਕਿਸਾਨਾਂ ਨੂੰ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਗੁਲਾਬੀ ਸੁੰਡੀ ਨਰਮੇ ਦਾ ਮੁੱਖ ਕੀੜਾ ਹੈ ਪੰਜਾਬ ਵਿਚ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਖੇਤਾਂ ਵਿਚ ਰਖੀਆਂ ਛਟੀਆਂ ਤੁਰੰਤ ਚੱਕ ਕੇ ਆਪਣੇ ਘਰ ਵਿਚ ਛਟੀਆਂ ਉਪਰ ਲਗੀਆਂ ਸੀਕਰੀਆਂ ਨਸ਼ਟ ਕਰਕੇ ਛਟੀਆਂ ਸਿਧੀਆਂ ਖੜੀਆਂ ਰੱਖੀਆਂ ਜਾਣ।ਪਿੰਡਾਂ ਅੰਦਰ ਘਰਾਂ ਅਤੇ ਹੋਰ ਥਾਵਾਂ *ਤੇ ਰੱਖੀਆਂ ਛਟੀਆਂ ਨੂੰ ਝਾੜ ਕੇ ਵੀ ਸੀਕਰੀਆਂ ਨੂੰ ਨਸ਼ਟ ਕਰ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਛਟੀਆਂ ਝਾੜਨ ਦਾ ਕੰਮ ਮਾਰਚ ਮਹੀਨੇ ਦੇ ਅੰਤ ਤੱਕ ਹਰ ਹਾਲਤ ਵਿਚ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ ਨਰਮਾ ਸਾਉਣੀ ਦੀ ਮੁੱਖ ਫਸਲ ਹੈ।ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੇ ਕਮੀ ਕਾਰਨ ਨਰਮੇ ਦੀ ਲੇਟ ਬਿਜਾਈ, ਚਿੱਟੀ ਮੱਖੀ ਦੇ ਹਮਲੇ, ਭਾਰੀ ਬਰਸਾਤਾਂ ਅਤੇ ਫਸਲ ਦੇ ਅਖੀਰ ਵਿਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੇ ਝਾੜ ਵਿਚ ਕਮੀ ਆਉਣ ਕਰਕੇ ਆਦਿ ਕੁਦਰਤੀ ਮਾਰਾਂ ਪੈਣ ਕਰਕੇ ਕਿਸਾਨਾਂ ਦਾ ਆਰਥਕ ਨੁਕਸਾਨ ਹੋਇਆ।
ਸ੍ਰੀ ਰਾਜਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਬਚਾਅ ਲਈ ਨਰਮੇ ਦੀ ਬਿਜਾਈ ਹਰ ਹਾਲਤ ਵਿਚ 15 ਮਈ ਤੱਕ ਕਰ ਲਈ ਜਾਵੇ। ਚਿੱਟੀ ਮੱਖੀ ਦੇ ਫੈਲਾਅ ਨੁੰ ਰੋਕਣ ਲਈ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆ, ਸਿੰਚਾਈ ਨਾਲਿਆਂ, ਖਾਲਾਂ ਦੀਆਂ ਵੱਟਾ ਵਿਚੋਂ ਚਿੱਟੀ ਮੱਖੀ ਦੇ ਬਦਲਵੇ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁਠਕੰਡਾ, ਕਾਂਗਸ ਘਾਹ, ਧਤੂਰਾ, ਭੰਗ, ਗੁੱਤ ਪਟਵਾ ਆਦਿ ਨਸ਼ਟ ਕਰੋ। ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫਸਲਾਂ ਜਿਵੇਂ ਕਿ ਬੈਂਗਣ, ਖੀਰਾ, ਚੱਪਣ ਕਦੂ, ਤਰ, ਆਲੂ, ਟਮਾਟਰ, ਮਿਰਚਾ ਆਦਿ ਤੇ ਵੀ ਪਾਇਆ ਜਾਂਦਾ ਹੈ। ਇਸ ਵਾਸਤੇ ਫਰਵਰੀ ਮਹੀਨੇ ਤੋਂ ਇਨ੍ਹਾਂ ਫਸਲਾਂ ਉਪਰ ਅਤੇ ਨਰਮੇ ਉਪਰ ਅਪ੍ਰੈਲ ਮਹੀਨੇ ਤੋਂ ਲਗਾਤਾਰ ਸਰਵੇਖਣ ਕਰਦੇ ਰਹੋ। ਨਰਮੇ ਵਾਲੇ ਪਿੰਡਾਂ ਵਿਚ ਮੂੰਗੀ ਦੀ ਕਾਸ਼ਤ ਨਾ ਕੀਤੀ ਜਾਵੇ।

CATEGORIES
Share This

COMMENTS

Wordpress (0)
Disqus (0 )
Translate