ਚੈਂਪੀਅਨਸ ਟਰਾਫੀ 2025,ਭਾਰਤ ਦੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ
ਚੰਡੀਗੜ੍ਹ 23 ਫਰਵਰੀ
ਚੈਂਪੀਅਨ ਟਰਾਫੀ 2025 ਦੇ ਮੁਕਾਬਲੇ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਇਆ ਵਿਰਾਟ ਕੋਹਲੀ ਨੇ ਸ਼ਾਨਦਾਰ 100 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਆਪਣੀਆਂ 14,000 ਦੌੜਾਂ ਵੀ ਪੂਰੀਆਂ ਕੀਤੀਆਂ ਤੇ ਉਹ ਦੁਨੀਆਂ ਦੇ ਤੀਜੇ ਬੱਲੇਬਾਜ ਬਣੇ ਜਿਨਾਂ ਨੇ 14,000 ਦੌੜਾਂ ਪੂਰੀਆਂ ਕਰ ਲਈਆਂ। ਅੱਜ ਵਿਰਾਟ ਕੋਹਲੀ ਨੇ ਆਪਣੇ ਕੈਰੀਅਰ ਦਾ 51ਵਾਂ ਇੱਕ ਰੋਜ਼ਾ ਕ੍ਰਿਕਟ ਦਾ ਸੈਂਕੜਾ ਮਾਰਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49 ਓਵਰਾਂ ਵਿੱਚ 242 ਦੌੜਾਂ ਬਣਾਈਆਂ। ਜਵਾਬ ਵਿੱਚ ਖੇਡਦਿਆਂ ਭਾਰਤ ਨੇ ਚਾਰ ਵਿਕਟਾਂ ਗਵਾ ਕੇ ਮੈਚ ਜਿੱਤ ਲਿਆ। ਪਹਿਲਾਂ ਮੈਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ ਸੀ ਤੇ ਅੱਜ ਦੂਜਾ ਮੈਚ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।

CATEGORIES ਖੇਡਾਂ