ਗੋਪੀ ਚੰਦ ਆਰਯ ਮਹਿਲਾ ਕਾਲਜ ਅਬੋਹਰ ਬੀ.ਸੀ. ਏ. ਵਿਭਾਗ ਦੇ ਨਤੀਜੇ ਸ਼ਾਨਦਾਰ

ਅਬੋਹਰ 4 ਫਰਵਰੀ। ਗੋਪੀ ਚੰਦ ਆਰਯ ਮਹਿਲਾ ਕਾਲਜ ਅਬੋਹਰ ਦੇ ਬੀ. ਸੀ. ਏ. ਵਿਭਾਗ ਦੀਆਂ ਵਿਦਿਆਰਥਣਾ ਦੇ ਰਹੇ ਸ਼ਾਨਦਾਰ ਨਤੀਜੇ। ਕਾਲਜ ਦੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਜੀ ਵਧਾਈ ਦੇ ਪਾਤਰ ਹਨ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੀਆਂ ਵਿਦਿਆਰਥਣਾਂ ਦੇ ਨਤੀਜਿਆਂ ਦਾ ਰਿਹਾ ਉਚੇਚਾ ਪ੍ਰਦਰਸ਼ਨ।ਕਾਲਜ ਦੀ ਵਿਦਿਆਰਥਣ ਨੇਹਾ ਨੇ  87.50%ਅੰਕ  ਲੈ ਕੇ  ਕਾਲਜ  ਅਤੇ ਪੂਰੇ ਜ਼ਿਲ੍ਹੇ ਭਰ ਵਿੱਚੋਂ  ਪਹਿਲਾ ਸਥਾਨ ਹਾਸਲ ਕੀਤਾ । ਏਸੇ ਤਰ੍ਹਾਂ ਵਿਦਿਆਰਥਣ ਸਪਨਾ ਨੇ 85.75%ਅੰਕ ਹਾਸਲ ਕਰਕੇ ਕਾਲਜ ਵਿੱਚੋਂ ਅਤੇ ਜ਼ਿਲ੍ਹੇ  ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ ਅਤੇ ਰੀਤੂ ਗੁੰਬਰ ਨੇ 82.50%ਅੰਕ ਲੈ ਕੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਾਲਜ ਦੀਆਂ ਚਾਰ ਵਿਦਿਆਰਥਣਾਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ।ਲਗਭਗ ਗਿਆਰਾਂ ਵਿਦਿਆਰਥਣਾ ਨੇ ਪਹਿਲੀ ਡਵੀਜ਼ਨ ਹਾਸਲ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਰੇਖਾ ਸੂਦ ਹਾਂਡਾ ਜੀ ਵੱਲੋਂ ਬੀ.ਸੀ.ਏ.ਵਿਭਾਗ ਦੇ ਸਾਰੇ ਹੀ ਪ੍ਰੋਫ਼ੈਸਰ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਗਈ। ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਪ੍ਰਿੰਸੀਪਲ ਮੈਡਮ ਵੱਲੋਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਹੋਰ ਵਧੇਰੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਗਈ।

CATEGORIES
Share This

COMMENTS

Wordpress (0)
Disqus (0 )
Translate