ਹੁਣ 12 ਲੱਖ ਰੁਪਏ ਤੱਕ ਨਹੀਂ ਲੱਗੇਗਾ ਕੋਈ ਟੈਕਸ, ਜਾਣੋ ਨਵੀਂ ਟੈਕਸਟ ਸਲੈਬ ਬਾਰੇ

ਚੰਡੀਗੜ੍ਹ 1 ਫਰਵਰੀ।
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਪੇਸ਼ ਕੀਤੇ ਬਜਟ ਵਿੱਚ ਮਿਡਲ ਕਲਾਸ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਟੈਕਸ ਸਲੈਬ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਜਿਸ ਦਾ ਫਾਇਦਾ ਮਿਡਲ ਕਲਾਸ ਪਰਿਵਾਰਾਂ ਨੂੰ ਯਕੀਨੀ ਤੌਰ ਤੇ ਹੋਵੇਗਾ। ਪੇਸ਼ ਕੀਤੇ ਗਏ ਬਜਟ ਅਨੁਸਾਰ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਵੀ ਟੈਕਸ ਨਹੀਂ ਲੱਗੇਗਾ ਜਦੋਂ ਕਿ ਪਹਿਲਾਂ ਇਹ ਆਮਦਨ 7 ਲੱਖ ਰੁਪਏ ਸੀ ਪਹਿਲਾਂ 7 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗਦਾ ਸੀ ਤੇ ਉਸ ਤੋਂ ਉੱਪਰ ਟੈਕਸ ਲੱਗਦਾ ਸੀ ਪਰ ਹੁਣ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਤੋਂ ਇਲਾਵਾ 12 ਤੋਂ 15 ਲੱਖ ਰੁਪਏ ਦੀ ਆਮਦਨ ਤੇ 15 ਫੀਸਦੀ 15 ਤੋਂ 20 ਲੱਖ ਰੁਪਏ ਦੀ ਆਮਦਨ ਤੇ 20 ਫੀਸਦੀ ਤੇ 20 ਤੋਂ 25 ਲੱਖ ਰੁਪਏ ਦੀ ਆਮਦਨ ਤੇ 25 ਫੀਸਦੀ ਤੇ 25 ਲੱਖ ਤੋਂ ਵੱਧ ਦੀ ਆਮਦਨ ਤੇ 30 ਫੀਸਦੀ ਟੈਕਸ ਨੂੰ ਲੱਗੇਗਾ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਮਿਡਲ ਕਲਾਸ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

CATEGORIES
Share This

COMMENTS

Wordpress (0)
Disqus (0 )
Translate