ਪੰਜਾਬੀ ਗਾਇਕ ਦਿਲਜੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ

ਦਿੱਲੀ 1 ਜਨਵਰੀ। ਵਿਸ਼ਵ ਟੂਰ ਲਾਉਣ ਤੇ ਭਾਰਤ ਦੇ ਕੋਨੇ ਕੋਨੇ ਵਿੱਚ ਆਪਣੇ ਸੰਗੀਤ ਦਾ ਜਾਦੂ ਬਖੇਰਨ ਬਾਅਦ ਅੱਜ ਪੰਜਾਬੀ ਸੁਪਰ ਸਟਾਰ ਦਿਲਜੀਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮਿਲੇ ਇਸ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਵੀ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਦਿਲਜੀਤ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਘਰਦਿਆਂ ਨੇ ਉਸ ਦਾ ਨਾਮ ਦਿਲਜੀਤ ਰੱਖਿਆ ਹੈ ਤੇ ਉਹ ਹਰ ਇੱਕ ਦਾ ਦਿਲ ਜਿੱਤਦਾ ਹੀ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਹਿੰਦੁਸਤਾਨ ਦੇ ਇੱਕ ਪਿੰਡ ਦਾ ਨੌਜਵਾਨ ਵਿਸ਼ਵ ਪੱਧਰ ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਿਹਾ ਹੈ। ਇਸ ਮੌਕੇ ਤੇ ਦਿਲਜੀਤ ਨੇ ਯੋਗਾ ਤੋਂ ਲੈ ਕੇ ਵੱਖ-ਵੱਖ ਵਿਸ਼ਿਆਂ ਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ। ਦਿਲਜੀਤ ਨੇ ਕਿਹਾ ਕਿ ਭਾਰਤ ਦਾ ਟੂਰ ਲਾਉਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਕਿ ਭਾਰਤ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ।

CATEGORIES
Share This

COMMENTS

Wordpress (0)
Disqus (0 )
Translate