3 ਜਨਵਰੀ ਨੂੰ ਹੋਵੇਗੀ ਡਾਕਟਰ ਮਨਮੋਹਨ ਸਿੰਘ ਨਮਿੱਤ ਅੰਤਿਮ ਅਰਦਾਸ

ਦਿੱਲੀ 29 ਦਸੰਬਰ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨਮਿੱਤ ਅੰਤਿਮ ਅਰਦਾਸ 3 ਜਨਵਰੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਵੇਗੀ ਤੇ ਉਪਰੰਤ ਕੀਰਤਨ ਹੋਵੇਗਾ।
ਦੱਸਣ ਯੋਗ ਹੈ ਕਿ ਡਾਕਟਰ ਮਨਮੋਹਨ ਸਿੰਘ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਤੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਨਿਗਮ ਬੋਧ ਘਾਟ ਤੇ ਕੀਤਾ ਗਿਆ ਜਿੱਥੇ ਉਹਨਾਂ ਦੀ ਧੀ ਨੇ ਉਹਨਾਂ ਨੂੰ ਅਗਨੀ ਭੇਂਟ ਕੀਤੀ। ਅੱਜ ਉਹਨਾਂ ਦੀਆਂ ਅਸਥੀਆਂ ਦਿੱਲੀ ਦੇ ਮਜਨੂ ਕਾ ਟਿੱਲਾ ਨੇੜੇ ਜਮੁਨਾ ਘਾਟ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਤੇ ਪਰਿਵਾਰਕ ਮੈਂਬਰਾਂ ਵੱਲੋਂ ਜਲ ਪ੍ਰਵਾਹ ਕੀਤੀਆਂ ਗਈਆਂ। ਪਰਿਵਾਰ ਵੱਲੋਂ 1 ਜਨਵਰੀ 2025 ਨੂੰ ਡਾਕਟਰ ਮਨਮੋਹਨ ਸਿੰਘ ਦੇ ਨਿਵਾਸ ਸਥਾਨ ਤੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਜਾਣਗੇ। 3 ਜਨਵਰੀ ਨੂੰ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ।

CATEGORIES
Share This

COMMENTS

Wordpress (0)
Disqus (0 )
Translate