ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੁੰਡਲ ਵਿੱਚ ਚਾਰ ਰੋਜ਼ਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਸਮਾਪਤ ਹੋਇਆ
ਅਬੋਹਰ 24 ਦਸੰਬਰ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਿੰਡ ਕੁੰਡਲ ਵਿੱਚ ਫਾਜ਼ਿਲਕਾ ਦੇ ਜ਼ਿਲ੍ਹਾ ਚੀਫ ਕਮਿਸ਼ਨਰ ਸ੍ਰੀ ਬ੍ਰਿਜ ਮੋਹਨ ਸਿੰਘ ਬੇਦੀ ਦੇ ਨਿਰਦੇਸ਼ਾਂ ਅਨੁਸਾਰ 21 ਦਸੰਬਰ ਤੋਂ ਭਾਰਤ ਸਕਾਊਟ ਐਂਡ ਗਾਈਡ ਦੇ ਚਾਰ ਰੋਜ਼ਾ ਤ੍ਰਿਤੀਆ ਸੁਪਾਨ ਟੈਸਟਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਜ਼ਿਲ੍ਾ ਔਰਗਨਾਈਜਿੰਗ ਕਮਿਸ਼ਨਰ ਸੁਮੇਸ਼ ਭਠੇਜਾ ਦੀ ਅਗਵਾਈ ਅਤੇ ਕੈਂਪ ਕਮਾਂਡਟ ਸ਼੍ਰੀਮਤੀ ਚਰਨਜੀਤ ਕੌਰ ਤੇ ਪ੍ਰਿੰਸੀਪਲ ਮਹਿੰਦਰ ਸ਼ਰਮਾ ਦੀ ਯੋਗ ਅਗਵਾਈ ਵਿੱਚ ਲੱਗੇ ਇਸ ਕੈਂਪ ਵਿੱਚ ਕੁੰਡਲ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਮਾਡਲ ਸਕੂਲ ਧਰਾਂਗਵਾਲਾ ਦੇ ਸਕਾਊਟਾਂ ਨੇ ਵੀ ਭਾਗ ਲਿਆ। ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਸੁਖਦੇਵ ਸਿੰਘ ਗਿੱਲ ਪ੍ਰਿੰਸੀਪਲ,ਵਿਸ਼ੇਸ਼ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਸੇਖੋ, ਅਮਿਤ ਅਰੋੜਾ, ਸੁਨੀਲ ਭਠੇਜਾ ਤੇ ਗਾਈਡ ਕੈਪਟਨ ਮੈਡਮ ਬਲਵੀਰ ਕੌਰ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।ਇਸ ਮੌਕੇ ਤੇ ਸਕਾਊਟ ਮਾਸਟਰ ਉਗਰ ਸੈਨ ਸਿਆਗ ਤੇ ਟ੍ਰੇਨਰ ਰਾਮ ਚੰਦਰ ਨੇ ਵਿਦਿਆਰਥੀਆਂ ਨੂੰ ਭਾਰਤ ਸਕਾਊਟ ਤੇ ਗਾਈਡ ਦੇ ਕੋਰਸ ਦਾ ਬਰੀਕੀ ਨਾਲ ਅਧਿਐਨ ਕਰਵਾਇਆ। ਵਿਦਿਆਰਥੀਆਂ ਨੇ ਵੀ ਵੱਧ ਚੜ ਕੇ ਹਰ ਇੱਕ ਗਤੀਵਿਧੀ ਵਿੱਚ ਭਾਗ ਲਿਆ। ਸਭ ਤੋਂ ਵਧੀਆ ਸਕਾਊਟ ਰੋਹਿਤ ਅਤੇ ਸਭ ਤੋਂ ਵਧੀਆ ਗਾਈਡ ਸੀਆ ਨੂੰ ਚੁਣਿਆ ਗਿਆ। ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਤੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।



