ਪੰਜਾਬ ਸਰਕਾਰ ਦਾ ਭੂਮੀ ਸੁਧਾਰ ਲਈ ਉਪਰਾਲਾ, 50 ਫੀਸਦੀ ਸਬਸਿਡੀ ਤੇ ਦਿੱਤੀ ਜਾ ਰਹੀ ਹੈ ਜਿਪਸਮ

ਕਲੱਰ ਵਾਲੀਆਂ ਤੇ ਜਿਆਦਾ ਪੀਐਚ ਵਾਲੀਆਂ ਜਮੀਨਾਂ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਜਿਪਸਮ ਖਾਦ

ਫਾਜ਼ਿਲਕਾ, 18 ਦਸੰਬਰ

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਵਿਚ ਭੂਮੀ ਸੁਧਾਰ ਲਈ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਾਲੀਆਂ ਅਤੇ ਵੱਧ ਪੀ.ਐਚ. ਵਾਲੀਆਂ ਖੇਤੀ ਜਮੀਨਾਂ ਨੂੰ ਮੁੜ ਸੁਰਜੀਤ ਕਰਨ ਲਈ ਸਬਸੀਡੀ ਤੇ ਜਿਪਸਮ ਉਪਲਬੱਧ ਕਾਰਵਾਈ ਜਾ ਰਹੀ ਹੈ |ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦਿੱਤੀ ਹੈ।

ਡਾ: ਰਿਣਵਾਂ ਨੇ ਦੱਸਿਆ ਕਿ ਜਿਪਸਮ ਖਾਦ ਕੈਲਸ਼ੀਅਮ ਅਤੇ ਸਲਫ਼ਰ ਤੱਤਾਂ ਦਾ ਵੀ ਚੰਗਾ ਸਰੋਤ ਹੈ ਅਤੇ ਜਿੰਨਾ ਜਮੀਨਾਂ ਵਿੱਚ ਕੱਲਰ ਜਾਂ ਜੋ ਜਮੀਨਾ ਅਲਕਲਾਈਨ ਨੇਚਰ ਦੀਆਂ ਹਨ ਉਹ ਕਿਸਾਨ ਮਹਿਕਮੇ ਕੋਲ ਮਿੱਟੀ ਚੈੱਕ ਕਰਵਾ ਕੇ ਜ਼ਰੂਰਤ ਅਨੁਸਾਰ ਜਿਪਸਮ ਦੀ ਵਰਤੋਂ ਕਰਕੇ ਜ਼ਮੀਨ ਸੁਧਾਰਨ ਦਾ ਕੰਮ ਕਰ ਸਕਦੇ ਹਨ। ਇਸ ਲਈ ਵਿਭਾਗ 50 ਫੀਸਦੀ ਸਬਸਿਡੀ ਤੇ ਜਿਪਸਮ ਮੁਹਈਆ ਕਰਵਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜੋ ਕਿਸਾਨ ਇਹ ਜਿਪਸਮ ਲੈਣੀ ਚਾਹੁੰਦੇ ਹਨ ਉਹ ਵਿਭਾਗ ਦੇ ਆਨਲਾਈਨ ਪੋਰਟਲ

https://agrisubsidy.agrimachinerypb.com/#/seed-registration  ਤੇ ਆਨਲਾਈਨ ਅਪਲਾਈ ਕਰਨ। ਆਨਲਾਈਨ ਅਪਲਾਈ ਕਰਨ ਤੋਂ ਬਾਅਦ ਜੋ ਰਸੀਦ ਪ੍ਰਾਪਤ ਹੋਵੇਗੀ ਉਸਨੂੰ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਮੋਹਰ ਅਤੇ ਸਾਈਨ ਨਾਲ ਤਸਦੀਕ ਕਰਵਾ ਕੇ ਆਪਣੇ ਬਲਾਕ ਦੇ ਹੇਠ ਲਿਖੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇ। ਇਹ ਅਧਿਕਾਰੀ ਕਿਸਾਨਾਂ ਨੂੰ ਦੱਸਣਗੇ ਕਿ ਉਨ੍ਹਾਂ ਨੇ ਬਲਾਕ ਵਿਚ ਕਿਸ ਥਾਂ ਤੋਂ ਇਹ ਜਿਪਸਮ ਚੁੱਕਣੀ ਹੈ। ਉਥੇ ਕਿਸਾਨ ਪਹੁੰਚ ਕਿ ਉਕਤ ਰਸੀਦ ਜਮਾਂ ਕਰਵਾ ਕੇ ਅਤੇ ਆਪਣੇ ਹਿੱਸੇ ਦੀ 50 ਫੀਸਦੀ ਰਕਮ ਜਮਾ ਕਰਵਾ ਕੇ ਜਿਪਸਮ ਖਾਦ ਲਿਆ ਸਕਦੇ ਹਨ।

  ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ 25 ਬੇਗ ਜਿਪਸਮ ਸਬਸੀਡੀ ਤੇ ਦਿੱਤੀ ਜਾਵੇਗੀ। ਜਿਪਸਮ ਦਾ ਇਕ ਥੈਲਾ 50 ਕਿਲੋ ਭਰਤੀ ਦਾ ਹੈ ਅਤੇ ਇਸ ਦੀ ਕੀਮਤ ਸਬਸੀਡੀ ਉਪਰ 205 ਰੁਪਏ ਪ੍ਰਤੀ ਥੈਲਾ ਸਰਕਾਰ ਵੱਲੋਂ ਰੱਖੀ ਗਈ ਹੈ ।

ਬਲਾਕ ਦਫਤਰਾਂ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ

ਬਲਾਕ ਅਬੋਹਰ

ਸ੍ਰੀ ਨਗੀਨ ਕੁਮਾਰ ਏ.ਡੀ.ਓ. – 9592479636

ਬਲਾਕ ਖੂਈਆਂ ਸਰਵਰ

ਸ੍ਰੀ ਆਸ਼ੀਸ਼ ਸ਼ਰਮਾ ਏ.ਡੀ.ਓ. – 9041818195

ਬਲਾਕ ਫਾਜ਼ਿਲਕਾ

ਸ੍ਰੀ ਹਰਵਿੰਦਰ ਪਾਲ ਏ.ਡੀ.ਓ. –

9646146588

ਬਲਾਕ ਜਲਾਲਾਬਾਦ

ਸ੍ਰੀ ਪਰਵਸ਼ ਕੁਮਾਰ – 8437380590

ਇਹਨ ਉਪਰੋਕਤ ਅਧਿਕਾਰੀਆਂ ਨਾਲ ਜਿਪਸਮ ਖਰੀਦ ਸਬੰਧੀ ਤਾਲਮੇਲ ਕੀਤਾ ਜਾਵੇ।

CATEGORIES
Share This

COMMENTS

Wordpress (0)
Disqus (0 )
Translate