ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਕੈਬਨਿਟ ਮੰਤਰੀ ਹਰਭਜਨ ਸਿੰਘ

ਬਿਨਾਂ ਕਿਸੇ ਮੱਤਭੇਦ ਤੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਏ ਜਾਣਗੇ – ਵਿਧਾਇਕ ਰਜਨੀਸ਼ ਦਹੀਆ

ਮਮਦੋਟ 5 ਦਸੰਬਰ (ਗੁਰਪ੍ਰੀਤ ਸਿੰਘ ਸੰਧੂ )ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਵੱਲੋਂ ਮਮਦੋਟ ਦੇ ਪੰਜਾਬ ਪੈਲਸ ਵਿਖੇ ਨਵੀਆਂ ਬਣੀਆਂ ਗ੍ਰਾਮ ਪੰਚਾਇਤਾਂ ਦੇ ਚੁਣੇ ਗਏ ਸਰਪੰਚਾਂ ਤੇ ਪੰਚਾਂ ਨਾਲ ਵਿਸ਼ੇਸ਼ ਸਮਾਗਮ ਦੌਰਾਨ ਮੁਲਾਕਾਤ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵਿਧਾਇਕ ਫਿਰੋਜ਼ਪੁਰ ਦਿਹਾਤੀ, ਆਪ ਆਗੂ ਨਿਰਵੈਰ ਸਿੰਘ ਸਿੰਧੀ,ਆਪ ਆਗੂ ਬਲਰਾਜ ਸਿੰਘ ਸੰਧੂ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ, ਬਲਾਕ ਪ੍ਰਧਾਨ ਸੁਰਿੰਦਰ ਸੋਨੂੰ ਸੇਠੀ ਐਮ ਸੀ, ਬਾਬਾ ਦਲਜੀਤ ਸਿੰਘ ਉੱਪ ਪ੍ਰਧਾਨ ਨਗਰ ਪੰਚਾਇਤ ਮਮਦੋਟ, ਬਿਕਰਮਜੀਤ ਸਿੰਘ ਸੰਧੂ ਸੈਕਟਰੀ ਮਾਰਕੀਟ ਕਮੇਟੀ ਮਮਦੋਟ, ਬਲਵਿੰਦਰ ਸਿੰਘ ਰਾਊ ਕੇ ਸਰਪੰਚ,ਡੀ ਐਸ ਪੀ ਦਿਹਾਤੀ ਕਰਨ ਸ਼ਰਮਾ ਅਤੇ ਨਿੱਜੀ ਸਕੱਤਰ ਰੋਬਿਨ ਸੰਧੂ, ਨਾਇਬ ਤਹਿਸੀਲਦਾਰ ਅਸ਼ਵਨੀ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਸਨ।

ਇਸ ਦੌਰਾਨ ਸੰਬੋਧਨ ਕਰਦਿਆਂ ਰਜਨੀਸ਼ ਕੁਮਾਰ ਦਹੀਆ ਨੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ, ਸਮੁੱਚੀ ਆਪ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਸਾਡੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਹਲਕਾ ਦਿਹਾਤੀ ਵਿਖੇ ਪੰਚਾਇਤੀ ਚੋਣਾਂ ਵਿੱਚ 234′ ਚੋਂ 222 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਮੁਕਤ ਲੋਕ ਪੱਖੀ ਨੀਤੀਆਂ ਦਾ ਹੀ ਨਤੀਜਾ ਹੈ। ਵਿਧਾਇਕ ਨੇ ਮੰਤਰੀ ਸਾਹਿਬ ਨੂੰ ਮਮਦੋਟ ਵਿਖੇ ਬਿਜਲੀ ਘਰ 66 ਕੇਵੀ ਤੋਂ 132 ਕੇਵੀ ਨਵੀਨੀਕਰਨ ਅਤੇ ਪਿੰਡ ਲੱਖਾਂ ਸਿੰਘ ਵਾਲਾ ਵਿਖੇ ਨਵਾਂ ਬਿਜਲੀ ਘਰ ਬਣਾਉਣ ਦੀ ਮੰਗ ਕੀਤੀ ਜਿਸ ਦਾ ਕੈਬਨਿਟ ਮੰਤਰੀ ਵੱਲੋਂ ਮੌਕੇ ਤੇ ਹੀ ਛੇਤੀ ਤੋਂ ਛੇਤੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਸ਼੍ਰੀ ਦਹੀਆ ਵੱਲੋਂ ਹੋਰ ਵਿਕਾਸ ਕਾਰਜਾਂ ਬਾਰੇ ਵੀ ਮੰਗ ਰੱਖੀ ਗਈ ਜੋ ਕੈਬਨਿਟ ਮੰਤਰੀ ਵੱਲੋ ਪ੍ਰਵਾਨ ਕੀਤੀਆਂ ਗਈਆਂ।

ਇਸ ਮੌਕੇ ਕੈਬਨਿਟ ਮੰਤਰੀ ਨੇ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੱਤੀ। ਆਪਣੇ-ਆਪਣੇ ਪਿੰਡਾਂ ਵਿੱਚ ਬਿਨਾਂ ਕਿਸੇ ਮੱਤਭੇਦ ਤੋਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੇ ਪਿੰਡ ਦੇ ਵਾਸੀਆਂ ਨੂੰ ਨਾਲ ਲੈ ਕੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਬਿਨਾਂ ਵਿਤਕਰੇ ਅਤੇ ਭੇਦਭਾਵ ਦੇ ਪਿੰਡ ਦਾ ਵਿਕਾਸ ਅਤੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮਾਂ ਲਈ ਗ੍ਰਾਂਟਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਿੰਡਾਂ ਵਿੱਚ ਜੋ ਕੋਈ ਵੀ ਪ੍ਰੋਗਰਾਮ ਕਰਵਾਉਣਾ ਹੋਵੇਗਾ ਉਸ ਪਿੰਡ ਦੇ ਲੋਕ ਸਾਰੇ ਇਕੱਠੇ ਹੋ ਕੇ ਕਰਵਾਉਣਗੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਪਿੰਡ ਵਾਸੀਆਂ ਬਿਨਾਂ ਕਿਸੇ ਮੱਤਭੇਦ ਤੋਂ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮ ਕਰੋ ਅਤੇ ਕਿਸੇ ਨੇ ਵੀ ਆਪਣੇ ਮਨਾਂ ਵਿੱਚ ਕਿਸੇ ਲਈ ਮਤਭੇਦ ਨਹੀਂ ਰੱਖਣਾ ਅਤੇ ਹਰ ਇੱਕ ਨੂੰ ਨਾਲ ਲੈਕੇ ਚੱਲਣਾ ਹੈ।
ਇਸ ਮੌਕੇ ਥਾਣਾ ਮੁਖੀ ਮਮਦੋਟ ਅਭਿਨਵ ਚੌਹਾਨ ਮਾਤਾ ਭੁਪਿੰਦਰ ਕੌਰ ਜ਼ਿਲ੍ਹਾ ਹੈਡ ਆਮ ਆਦਮੀ ਪਾਰਟੀ ਫਿਰੋਜ਼ਪੁਰ , ਅਨਮੋਲ ਜੋਧਪੁਰ,ਹਰਮਨ ਸਿੱਧੂ,ਲਖਵਿੰਦਰ ਸਿੰਘ ਸਿੱਧੂ, ਰਣਬੀਰ ਸਿੰਘ ਹਸਨੇ ਵਾਲਾ,ਸਰਪੰਚ ਬਲਵਿੰਦਰ ਸਿੰਘ ਲੱਡੂ, ਰਜਵੰਤ ਸਿੰਘ ਸੋਢੀ ਹਰੀਮੇ ਕੇ ਸਰਪੰਚ,ਗੁਰਨਾਮ ਸਿੰਘ ਹਜ਼ਾਰਾਂ ਸਰਪੰਚ, ਸੁਖਦੇਵ ਸਿੰਘ ਸੋਢੀ ਸਰਪੰਚ, ਪ੍ਰਤਾਪ ਸਿੰਘ ਸਰਪੰਚ ਬਸਤੀ ਗੁਲਾਬ ਸਿੰਘ ,ਆਪ ਆਗੂ ਸੰਦੀਪ ਸੋਨੀ ਮਮਦੋਟ , ਹਰਜਿੰਦਰ ਸਿੰਘ ਸਿੰਧੀ, ਸਵਰਨ ਸਿੰਘ ਸੰਧੂ ਫੁੱਲਰਵੰਨ ਸਮੇਤ ਵੱਡੀ ਗਿਣਤੀ ਵਿਚ ਸਰਪੰਚ, ਪੰਚ ਅਤੇ ਆਪ ਵਰਕਰ ਹਾਜ਼ਰ ਸਨ।

CATEGORIES
TAGS
Share This

COMMENTS

Wordpress (0)
Disqus (0 )
Translate