ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰ ਭੁਗਤ ਰਹੇ ਨੇ ਸਜ਼ਾ
ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਾਂ ਨੂੰ ਸੁਣਾਈ ਗਈ ਸਜ਼ਾ ਤੋਂ ਬਾਅਦ ਅੱਜ ਤੋਂ ਸੁਖਬੀਰ ਬਾਦਲ ਤੇ ਹੋਰ ਲੀਡਰਾਂ ਵੱਲੋਂ ਸਜ਼ਾ ਭੁਗਤਣੀ ਸ਼ੁਰੂ ਕੀਤੀ ਗਈ। ਅੱਜ ਸੁਖਬੀਰ ਸਿੰਘ ਬਾਦਲ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਪਹਿਰੇਦਾਰੀ ਦੀ ਸੇਵਾ ਕਰਦੇ ਨਜ਼ਰ ਆਏ ਇਸ ਤੋਂ ਬਾਅਦ ਉਹਨਾਂ ਨੇ ਜੂਠੇ ਬਰਤਨਾ ਦੀ ਸੇਵਾ ਕੀਤੀ। ਉਹਨਾਂ ਦੇ ਨਾਲ ਹੀ ਸੁਖਦੇਵ ਸਿੰਘ ਢੀਡਸਾ ਵੀ ਆਪਣੀ ਸਜ਼ਾ ਭੁਗਤ ਰਹੇ ਸਨ। ਇਸ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਬਾਗੀ ਅਕਾਲੀ ਆਗੂਆਂ ਵੱਲੋਂ ਵੀ ਬਾਥਰੂਮ ਸਾਫ ਕਰਨ ਦੀ ਸੇਵਾ ਕੀਤੀ ਗਈ।

CATEGORIES ਪੰਜਾਬ


